ਅਕਾਸ਼ਦੀਪ ਥਿੰਦ/ਚੰਡੀਗੜ੍ਹ: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰੀ ਸਾਲ 2014 ਚ ਸੰਗਰੂਰ ਤੋਂ ਸੰਸਦ ਚੁਣੇ ਗਏ। ਮਾਨ ਨੇ 2.5 ਲੁੱਖ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ, ਬਾਤੌਰ ਐਮਪੀ ਸੰਗਰੂਰ ਤੇ ਪੰਜਾਬ ਦੇ ਲੱਗਭਗ ਹਰ ਮੁੱਦੇ ਸੰਦਨ ‘ਚ ਚੁੱਕੇ, ਕੈਮਡਿਅਨ ਤੋਂ ਸਿਆਸਤਦਾਨ ਬਣੇਂ ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਵਿਤਾ, ਸ਼ਇਰੀ ਰਾਹੀ ਖੂਬ ਘੇਰਿਆ। ੳਹਨਾਂ ਦਾ ਵੱਖਰਾ ਅੰਦਾਜ਼ ਹਰ ਇੱਕ ਪੰਜਾਬੀ ਨੂੰ ਆਸ ਦੀ ਕਿਰਨ ਜਹਿਆ ਜਾਪਦਾ ਤੇ ਸੰਗਰੂਰ ਵਾਸੀ ਭਗਵੰਤ ਨੂੰ ਲੋਕਸਭਾ ਭੇਜੇ ਤੇ ਮਾਨ ਮਹਿਸੂਸ ਕਰਦੇ। ਭਗਵੰਤ ਮਾਨ ਆਪਣੇ ਕਾਰਜਕਾਲ ਦੌਰਾਨ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਤੇ ਹਮੇਸ਼ਾ ਕਹਿੰਦੇ ਰਹੇ ਕਿ ਐਮਪੀ ਫੰਡਾਂ ਨੂੰ ੳਹਨਾਂ ਨੇ ਲੋਕ ਭਲਾਈ ਦੇ ਕੰਮਾਂ ਤੇ ਲਾਇਆ ਹੈ ਤੇ ਨਿੱਕੇ-ਨਿੱਕੇ ਪੈਸੇ ਦਾ ਉਹ ਹਿਸਾਬ ਦੇ ਸਕਦੇ ਹਨ। ਇਹੋ ਕਾਰਨ ਰਿਹਾ ਕਿ ਮਾਨ ਸਾਲ 2019 ਚ ਲੱਗਤਾਰ ਦੂਜੀ ਵਾਰੀ ਸੰਗਰੂਰ ਤੋਂ ਸੰਸਦ ਚੁਣੇ ਗਏ।
ਮਾਨ ਉੱਤੇ ਵਿਸ਼ਵਾਸ ਹੋਣ ਕਰਕੇ ਸੰਗਰੂਰ ਵਾਸਿਆਂ ਨੇ ਉਨ੍ਹਾਂ ਦੀ ਬਾਂਹ ਫੜੀ। ਆਪ ਵੱਲੋਂ ਮਾਨ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਦਾ ਚਹਿਰਾ ਐਲਾਨਿਆ ਗਿਆ। ਸੰਗਰੂਰ ਦੇ ਲੋਕਾਂ ਨੇ ਨਾ ਸਿਰਫ਼ ਮਾਨ ਦ ਢੱਟ ਕੇ ਸਾਥ ਦਿੱਤਾ ਸਗੋਂ ਪੰਜਾਬ ਭਰ ਵਿਚ ੳਹਨਾਂ ਦਾ ਪ੍ਰਚਾਰ ਕੀਤਾ। ਲੋਕਾਂ ਨੂੰ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਬਦਲਾਅ ਦੀ ਰਾਜਨੀਤੀ ਕਰਨ ਵਾਲੀ ਲੱਗੀ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਖ਼ੇਤਰੀ ਪਾਰਟੀਆਂ ਤੋਂ ਅਲੱਗ ਨਜ਼ਰ ਨਾਲ ਵੇਖਿਆ। ਇਹੋ ਕਾਰਨ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਪ ਨੇ 92 ਸੀਟਾਂ ਜਿੱਤ ਹਾਸਲ ਕਰਕੇ ਇਤਿਹਾਸ ਰੱਚ ਦਿੱਤਾ। ਸੰਗਰੂਰ ਹਲਕੇ ਦੀਆਂ ਸਾਰੀਆਂ ਸੀਟਾਂ ਆਪ ਸਰਕਾਰ ਦੀ ਝੋਲੀ ਪਾਈਆਂ। ਇਹੋ ਕਾਰਨ ਕਿ ਆਪ ਦੇ ਸਪਰਿਮੋ ਅਰਵਿੰਦ ਕੇਜਰੀਵਾਲ ਵੱਲੋਂ ਸੰਗਰੂਰ ਨੂੰ ਆਪ ਪੰਜਾਬ ਦੀ ਰਾਜਧਾਨੀ ਕਹਿਆ ਜਾਣ ਲੱਗਾ।
ਮਾਨ ਦੇ ਮੁੱਖ ਮੰਤਰੀ ਬਣਨ ਦੇ ਨਾਲ ਸੰਗਰੂਰ ਦੀ ਐਮਪੀ ਸੀਟ ਖਾਲੀ ਹੋਈ ਜਿਸ ਦੀ ਜ਼ਿਮਨੀ ਚੋਣ ਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤਿੰਨ ਮਹੀਨੇ ਪਹਿਲਾਂ ਆਪ ਸੰਗਰੂਰ ਵਿੱਚੋਂ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਹਾਸਲ ਕਰਦੀ ਹੈ ਪਰ ਤਿੰਨਾਂ ਮਹੀਨਿਆਂ ਬਾਅਦ ਹੀ ਸੰਗਰੂਰ ਵਾਸੀ ਆਪ ਨੂੰ ਨਕਾਰ ਕੇ ਲੰਮੇ ਸਮੇਂ ਤੋਂ ਪੰਥਕ ਮਸਲਿਆਂ ਦੇ ਬਾਨੀ ਸਿਮਰਨਜੀਤ ਮਾਨ ਨੂੰ ਸੰਸਦ ਚੁਣਦੇ ਹਨ। ਇਹਨੇ ਥੋੜੇ ਸਮੇਂ ਚ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਨਕਾਰੇ ਜਾਣ ਤੇ ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਹੁੰਦੇ ਹਨ? ਕਿਉਂ ਕਿ ਤਿੰਨ ਮਹੀਨੇ ਪਹਿਲਾਂ ਸੰਗਰੂਰ ਚ 72% ਵੋਟਿੰਗ ਹੁੰਦੀ ਹੈ। ਲੋਕਾਂ ਚ ਆਮ ਆਦਮੀ ਪਾਰਟੀ ਨੂੰ ਲੈਕੇ ਭਾਰੀ ਉਤਸ਼ਾਹ ਹੁੰਦਾ ਹੈ, ਉਥੇ ਹੀ ਚਾਰ ਦਿਨ ਪਹਿਲਾਂ ਪਇਆ ਵੋਟਾਂ ਚ ਸੰਗਰੂਰ ਵਾਸਿਆਂ ਨੇ ਸਿਰਫ 45.30% ਹੀ ਵੋਟਿੰਗ ਕੀਤੀ।
ਕੀ ਲੋਕਾਂ ਨੂੰ ਭਗਵੰਤ ਮਾਨ ਤੇ ਵਿਸ਼ਵਾਸ ਨਹੀਂ ਰਿਹਾ? ਲੋਕਾਂ ਨੂੰ ਆਮ ਆਦਮੀ ਪਾਰਟੀ ਵੀ ਹੁਣ ਖ਼ੇਤਰੀ ਪਾਰਟੀਆਂ ਵਰਗੀ ਲੱਗਣ ਲੱਗੀ ? ਪਾਰਟੀ ਦੇ ਲੱਗਭਗ ਸਾਰੇ ਮੰਤਰੀਆਂ ਨੇ ਸੰਗਰੂਰ ਜ਼ਿਮਨੀ ਚੋਣਾਂ ਲਈ ਪ੍ਰਚਾਰ ਕੀਤਾ ਤੇ ਕੇਜਰੀਵਾਲ ਖੁਦ ਵੀ ਪ੍ਰਚਾਰ ਕਰਨ ਲਈ ਆਏ। ਪਰ ਆਮ ਆਦਮੀ ਪਾਰਟੀ ਦੇ ਸਾਰੇ ਯਤਨ ਅਸਫ਼ਲ ਰਹੇ। ਸੰਗਰੂਰ ਦੇ ਲੋਕਾਂ ਨੇ ਫਿਰ ਤੋਂ ਅਤਿਹਾਸ ਰਚਦਿਆਂ ਸਿਮਰਨਜੀਤ ਮਾਨ ਨੂੰ ਪੰਜਾਬ ਦੀ ਆਵਾਜ਼ ਲੋਕ ਸਭਾ ਚ ਚੁੱਕਣ ਦਾ ਮੌਕਾ ਦਿੰਦੇ ਹੋਏ ਸਾਬਤ ਕੀਤਾ ਹੈ ਕਿ ਲੋਕਤੰਤਰ ਚ ਲੋਕ ਹੀ ਸਭ ਤੋਂ ਵੱਡੇ ਹੁੰਦੇ ਹਨ।
ਜ਼ਿਮਨੀ ਚੋਣਾਂ ਚ ਕਿਉਂ ਪਿਛੜੀ ਆਪ?
ਬੀਤੇ ਤਿੰਨ ਮਹੀਨਿਆਂ ਚ ਪੰਜਾਬ ਦਾ ਲਾਅ ਐਂਡ ਆਰਡਰ ਲਟਕਿਆ ਹੋਇਆ ਦਿੱਸ ਰਿਹਾ ਹੈ। ਪੰਜਾਬ ਦੀ ਸਰਕਾਰ ਤੇ ਪੁਲਿਸ ਬੇਵੱਸ ਹੁੰਦੀ ਦਿਖ ਰਹੀ ਹੈ। ਅਪ੍ਰੈਲ ਮਹੀਨੇ ਵਿੱਚ ਪਟਿਆਲਾ ਚ ਖਾਲਿਸਤਾਨ ਹਮਾੲਤਿਆ ਤੇ ਹਿੰਦੂ ਸੁੰਗਥਨਾਂ ਚ ਝੜਪ ਹੁੰਦੀ ਹੈ, ਕੁਝ ਦਿਨਾਂ ਪਿੱਛੋਂ ਬੁੜੈਲ ਜੇਲ੍ਹ ਕੋਲੋਂ ਅਵੈਧ ਸਮਗਰੀ ਮਿਲਦੀ ਹੈ ਤੇ ਮੁੜ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋ ਜਾਂਦਾ ਹੈ। ਇਹ ਸਿਲਸਿਲਾ ਇਥੇ ਹੀ ਨਹੀਂ ਰੁਕਦਾ ਕੁਝ ਦਿਨਾਂ ਬਾਅਦ ਮੋਹਾਲੀ ਵਿਖੇ ਵਿਜੀਲੈਂਸ ਬਿਊਰੋ ਤੇ ਗ੍ਰਨੇਡ (RPG) ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਪਿਛਲੇ ਮਹੀਨੇ ਦੀ 29 ਮਈ ਨੂੰ ਉੱਘੇ ਗੀਤਕਾਰ ਸਿੱਧੂ ਮੂਲੇਵਾਲਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹੈ। ਇਹ ਸਾਰਿਆ ਵਾਰਦਾਤਾਂ ਨੇ ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜ੍ਹੇ ਕੀਤੇ ਹੋਏ ਹਨ।
ਆਮ ਆਦਮੀ ਪਾਰਟੀ ਭਾਵੇਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਨੱਥ ਪਾਉਣ ਲਈ ਖੂਬ ਯਤਨ ਕਰ ਰਹੀ ਹੈ ਪਰ ਲਾਅ ਐਂਡ ਆਰਡਰ ਦੇ ਸਵਾਲਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਚ ਅਸਫ਼ਲ ਨਜ਼ਰ ਆ ਰਹੀ ਹੈ।
ਲੋਕਾਂ ਨੂੰ ਸਭ ਤੋਂ ਪਹਿਲਾਂ ਸੁਰੱਖਿਆ ਚਾਹੀਦੀ ਹੈ ਤੇ ਇਹੋ ਸੁਨੇਹਾ ਸੰਗਰੂਰ ਵਾਸਿਆਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਵੱਲੋਂ ਪ੍ਰਸਿੱਧ ਕੀਤੇ ਗਏ ਗੀਤ “ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਹੈ” ਨੂੰ ਲੋਕਾਂ ਨੇ ਦਬਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੀ ਬਾਕੀ ਖੇਤਰੀ ਪਾਰਟੀਆਂ ਵਾਂਗ ਆਮ ਆਦਮੀ ਪਾਰਟੀ ਦਾ ਪਤਨ ਹੋ ਜਾਵੇ, ਭਗਵੰਤ ਮਾਨ ਨੂੰ ਦਿੱਲੀ ਦੀ ਘੱਟ ਸੁਣਨ ਤੇ ਪੰਜਾਬ ਦੇ ਹਿੱਤ ਚ ਕੰਮ ਕਰਨ ਦੀ ਜ਼ਰੂਰਤ ਹੈ। ਹਾਲਾਂਕਿ ਪੰਜਾਬ ਚੋਣਾਂ ਦੌਰਾਨ ਦਿੱਲੀ ਤੋਂ ਉਲਿਕਿਆਂ ਗਰੰਟੀਆਂ ਕੁਝ ਸਮਾਂ ਲੈਕੇ ਵੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਪਰ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੀ ਗਾਰੰਟੀ ਯਕੀਨਨ ਬਣਾਉਣੀ ਚਾਹੀਦੀ ਹੈ।