ਮੋਗਾ, 25 ਜੂਨ- ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਵੇਰੇ ਕੋਈ ਪੌਣੇ ਕੁ ਅੱਠ ਵਜੇ ਦੇ ਕਰੀਬ ਪਿੰਡ ਦੇ ਹੀ ਪੰਚਾਇਤ ਸਕੱਤਰ ਅਤੇ ਆੜ੍ਹਤੀਆ ਸੁਖਵੀਰ ਸਿੰਘ ਦੇ ਘਰ ਅੱਗੇ ਮੋਟਰਸਾਈਕਲ ਤੇ ਸਵਾਰ ਮੂੰਹ ਬੰਨੇ ਦੋ ਨੌਜਵਾਨ ਆਏ ਅਤੇ ਉਨ੍ਹਾਂ ਨੇ ਆਉਣ ਸਾਰ ਉਨ੍ਹਾਂ ਦੇ ਘਰ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਸੰਬੰਧੀ ਸੁਖਵੀਰ ਸਿੰਘ ਨੇ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਅਪ੍ਰੈਲ ਮਹੀਨੇ ਉਸ ਨੂੰ ਅਗਿਆਤ ਫ਼ੋਨ ਆਇਆ ਸੀ ਜਿਸ ‘ਚ ਉਸ ਕੋਲੋਂ 15 ਲੱਖ ਦੀ ਫਿਰੌਤੀ ਮੰਗੀ ਸੀ ਪਰ ਉਸ ਵਲੋਂ ਫਿਰੌਤੀ ਨਾ ਦੇਣ ਤੇ ਹੀ ਉਨ੍ਹਾਂ ਲੋਕਾਂ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ। ਗੋਲੀਆਂ ਚਲਾਉਣ ਵਾਲੇ ਅਣਪਛਾਤੇ ਦੀ ਘਟਨਾ ਸੀ। ਸੀ.ਸੀ.ਟੀ.ਵੀ. ਕੈਮਰਿਆਂ ‘ਚ ਆ ਗਈ ਹੈ ਪੁਲਿਸ ਇਸ ਮਾਮਲੇ ‘ਚ ਵੱਖ-ਵੱਖ ਪਹਿਲੂਆਂ ਤੇ ਜਾਂਚ ਕਰ ਰਹੀ ਹੈ।