ਸ੍ਰੀ ਅਨੰਦਪੁਰ ਸਾਹਿਬ, 19 ਜੂਨ – ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨਾਂ ਵਲੋਂ ਭਾਰਤ ਸਰਕਾਰ ਦੀ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਚਰਨ ਗੰਗਾ ਪੁਲ ‘ਤੇ 2 ਘੰਟੇ ਲਈ ਜਾਮ ਲਗਾਇਆ ਗਿਆ ਅਤੇ ਯੋਜਨਾ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਸੈਂਕੜੇ ਦੀ ਗਿਣਤੀ ਵਿੱਚ ਨੌਜਵਾਨ ਪਹਿਲਾ ਪੰਜ ਪਿਆਰਾ ਪਾਰਕ ਵਿਖੇ ਇਕੱਠੇ ਹੋਏ, ਜਿੱਥੋਂ ਕਿ ਉਨ੍ਹਾਂ ਵਲੋਂ ਪੈਦਲ ਰੋਸ ਮਾਰਚ ਕੱਢਿਆ ਗਿਆ। ਇਸ ਤੋਂ ਬਾਅਦ ਬੋਲਦਿਆਂ ਆਗੂ ਰਣਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਨੌਜਵਾਨਾਂ ਦੀ 11 ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਮਸਲੇ ਦਾ ਹੱਲ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
Related Posts
ਸੁਮੇਧ ਸੈਣੀ ਦੀ ਗ੍ਰਿਫਤਾਰੀ ਦੇ ਤਾਰ ਬਰਗਾੜੀ ਕਾਂਡ ਨਾਲ ਜੁੜਨ ਦੇ ਆਸਾਰ
ਜਲੰਧਰ, 20 ਅਗਸਤ (ਦਲਜੀਤ ਸਿੰਘ)- ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ…
ਸਪਿਨ ਦੇ ਟੈਸਟ ‘ਚ ਭਾਰਤ ਫ਼ੇਲ੍ਹ, ਨੌਂ ਵਿਕਟਾਂ ਨਾਲ ਜਿੱਤੇ ਕੰਗਾਰੂ
ਇੰਦੌਰ- ਇੰਦੌਰ ਦੇ ਹੋਲਕਰ ਸਟੇਡੀਅਮ ਦੀ ਟਰਨ ਲੈਂਦੀ ਪਿੱਚ ‘ਤੇ ਆਸਟ੍ਰੇਲੀਆ ਨੇ ਬਾਰਡਰ-ਗਾਵਸਕਰ ਦੇ ਤੀਜੇ ਟੈਸਟ ਮੈਚ ਵਿਚ ਸ਼ੁੱਕਰਵਾਰ ਨੂੰ…
ਭਿਆਨਕ ਸੜਕ ਹਾਦਸਾ, Oil tanker ਨੇ ਬੱਸ ਨੂੰ ਮਾਰੀ ਟੱਕਰ; ਚਾਰ ਲੋਕਾਂ ਦੀ ਮੌਤ, 20 ਜ਼ਖ਼ਮੀ
ਭੁਵਨੇਸ਼ਵਰ : ਓਡੀਸ਼ਾ ਦੇ ਗੰਜਮ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ( Road Accident) ਵਾਪਰਿਆ। ਇਸ ਹਾਦਸੇ ‘ਚ…