ਸ੍ਰੀਨਗਰ, 28 ਮਈ – ਜੰਮੂ ਤੋਂ ਡੋਡਾ ਜ਼ਿਲ੍ਹੇ ਜਾ ਰਹੀ ਬੱਸ ਊਧਮਪੁਰ ਦੇ ਬਟਾਲ ਬਲਿਆਨ ਇਲਾਕੇ ‘ਚ ਪਲਟ ਜਾਣ ਕਾਰਨ 25 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਊਧਮਪੁਰ ਦੇ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਦਕਿ 6 ਨੂੰ ਜੰਮੂ ਦੇ ਸਰਕਾਰੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਬੱਸ ਪਲਟ ਜਾਣ ਕਾਰਨ 25 ਯਾਤਰੀ ਹੋਏ ਜ਼ਖ਼ਮੀ
