ਮੁੱਖ ਮੰਤਰੀ ਦੇ ਪਿੰਡ ਤੋਂ ਹੋਈ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ, ਮਾਤਾ ਹਰਪਾਲ ਕੌਰ ਨੇ ਕੀਤੀ ਵਿਸ਼ੇਸ਼ ਤੌਰ ’ਤੇ ਸ਼ਿਰਕਤ

harpal/nawanpunjab.com

ਚੀਮਾ ਮੰਡੀ 16 ਮਈ (ਬਿਊਰੋ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਪੰਜਾਬ ਖੇਤੀਬਾਡ਼ੀ ਯੂਨੀਵਰਸਟੀ, ਲੁਧਿਆਣਾ ਵੱਲੋਂ ਆਈ ਵਿਸ਼ੇਸ਼ ਟੀਮ ਵੱਲੋਂ ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਦੀ ਹਾਜ਼ਰੀ ਵਿਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕੀਤੀ ਗਈ। ਮਾਤਾ ਹਰਪਾਲ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਪਿੰਡ ਸਤੌਜ ਤੋਂ ਸ਼ੁਰੂ ਕਰਨ ਦਾ ਜੋ ਫੈਸਲਾ ਲਿਆ ਹੈ, ਉਸ ਦੀ ਸਰਾਹਨਾ ਕਰਦੇ ਹਨ ਕਿਉਂਕਿ ਭਗਵੰਤ ਹਮੇਸ਼ਾ ਪਿੰਡ ਨਾਲ ਜੁਡ਼ਿਆ ਰਿਹਾ ਹੈ ਤੇ ਜੁਡ਼ਿਆ ਰਹੇਗਾ।

ਪੀ.ਏ.ਯੂ. ਦੇ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਜੇਡੀਏ ਇਨਪੁਟਸ (ਖਾਦਾਂ), ਡਾ. ਮੱਖਣ ਸਿੰਘ ਭੁੱਲਰ ਅਤੇ ਡਾ. ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਸਾਲ 6 ਲੱਖ ਹੈਕਟੇਅਰ ਰਕਬੇ ’ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਜਦਕਿ ਇਸ ਵਾਰ 12 ਲੱਖ ਹੈਕਟੇਅਰ ’ਤੇ ਬਿਜਾਈ ਕੀਤੇ ਜਾਣ ਦਾ ਅਨੁਮਾਨ ਹੈ। ਝੋਨੇ ਦੀ ਸਿੱਧੀ ਬਿਜਾਈ ਵਾਸਤੇ 2677 ਡੀਐਸਆਰ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਦਕਿ 154 ਡੀਐਸਆਰ ਮਸ਼ੀਨਾਂ ਜ਼ਿਲ੍ਹਾ ਸੰਗਰੂਰ ਵਾਸਤੇ ਦਿੱਤੀਆਂ ਗਈਆਂ ਹਨ। ਪਿੰਡ ਸਤੌਜ ਵਿਖੇ ਬਿਜਾਈ ਕਰਨ ਵਾਸਤੇ ਪੀਏਯੂ ਵੱਲੋਂ ਲੱਕੀ ਸੀਡਰ ਡੀਐਸਆਰ ਮਸ਼ੀਨ ਅਤੇ ਇੱਕ ਡੀਐਸਆਰ ਮਸ਼ੀਨ ਸਮੇਤ ਟਰੈਕਟਰ ਜਗਤਜੀਤ ਗਰੁੱਪ ਚੀਮਾ ਮੰਡੀ ਵੱਲੋਂ ਦਿੱਤੀ ਗਈ ਹੈ।

Leave a Reply

Your email address will not be published. Required fields are marked *