ਹਾਰ ਤੋਂ ਬਚਣ ਲਈ ਵਿਰੋਧੀ ਪਾਰਟੀਆਂ ਪਾ ਰਹੀਆਂ ਹਨ ਡੀ ਐਸ ਜੀ ਐਮ ਸੀ ਚੋਣਾਂ ਵਿਚ ਅੜਚਣਾਂ : ਸਰਨਾ

PARAMJIT-SINGH/nawanpunjb.com

ਨਵੀਂ ਦਿੱਲੀ, 8 ਜੁਲਾਈ (ਦਲਜੀਤ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਰੀਕ ਨੂੰ ਲੈ ਕੇ ਸ਼ੰਕੇ ਜਾਰੀ ਹੈ। ਸੂਤਰਾਂ ਦੇ ਅਨੁਸਾਰ ਡੀਐੱਸਜੀਐੱਮਸੀ ਦੀਆਂ ਚੋਣਾਂ ਫਿਰ ਟਲ ਸਕਦੀਆਂ ਹਨ, ਜਿਸ ਨੂੰ ਲੈ ਕੇ ਪ੍ਰਮੁੱਖ ਵਿਰੋਧੀ ਧਿਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਨੇ ਕੜਾ ਵਿਰੋਧ ਜ਼ਾਹਰ ਕੀਤਾ। ਮੀਡੀਆ ਨਾਲ ਗੱਲ ਕਰਦੇ ਹੋਏ ਸ਼ਿਅਦਦ ਪਾਰਟੀ ਪ੍ਰਮੁੱਖ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਸੱਤਾਧਾਰੀ ਬਾਦਲ ਅਤੇ ਉਨ੍ਹਾਂ ਦੇ ਕੁਝ ਸਹਿਯੋਗੀਆਂ ਨੂੰ ਆਪਣੀ ਮੰਡਰਾਉਂਦੀ ਹੋਈ ਹਾਰ ਦਿਸ ਰਹੀ ਹੈ, ਜਿਸ ਨੂੰ ਬਚਾਉਣ ਦੇ ਲਈ ਮਾਫੀਆ ਦਲ ਨੇ ਚੋਣਾਂ ਵਿਚ ਅੜਿੱਕਾ ਪਾਉਣ ਲਈ ਜ਼ੋਰ ਲਗਾਇਆ ਹੋਇਆ ਹੈ। ਬਾਦਲ ਦਲ ਨੂੰ ਵੀ ਇਹ ਅਹਿਸਾਸ ਹੋਣ ਲੱਗਿਆ ਹੈ ਕਿ ਹੁਣ ਉਨ੍ਹਾਂ ਦੇ ਬਸ ਗਿਣੇ ਚੁਣੇ ਦਿਨ ਰਹਿ ਗਏ ਹਨ। “ਅਸੀਂ ਆਪਣੇ ਖੁਫੀਆ ਤੰਤਰਾਂ ਰਾਹੀਂ ਪਤਾ ਕੀਤਾ ਹੈ ਕਿ ਸੁਖਬੀਰ ਬਾਦਲ ਦੇ ਚਹੇਤੇ ਅਤੇ ਡੀਐੱਸਜੀਐੱਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਆਪਣੇ ਕਰਾਏ ਇੰਟਰਨਲ ਸਰਵੇ ਵਿੱਚ ਖਸਤਾ ਹਾਲਤ ਦੀ ਰਿਪੋਰਟ ਮਿਲੀ ਹੈ। ਜਿਸ ਕਰ ਕੇ ਬਾਦਲ ਪਾਰਟੀ ਕੁਝ ਵਿਰੋਧੀ ਪਾਰਟੀਆਂ ਦੇ ਨਾਲ ਮਿਲ ਕੇ ਦਿੱਲੀ ਸਰਕਾਰ ਉੱਤੇ ਲਗਾਤਾਰ ਦਬਾਅ ਬਣਾ ਰਹੀ ਹੈ। ਜਿਸ ਨਾਲ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆ ਚੋਣਾਂ ਪੂਰੀਆਂ ਨਾ ਹੋ ਸਕਣ।

ਇਹ ਸਿੱਖਾਂ ਦੇ ਲੋਕਤਾਂਤਰਿਕ ਅਤੇ ਪਵਿੱਤਰ ਧਾਰਮਿਕ ਹੱਕਾਂ ਉੱਤੇ ਪ੍ਰਹਾਰ ਹੈ।” ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਨਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੇਨਤੀ ਕੀਤੀ ਕਿ ਉਹ ਗੁਰਦੁਆਰਿਆਂ ਦੇ ਧਾਰਮਿਕ-ਲੋਕਤਾਂਤਰਿਕ ਤਰੀਕੇ ਨੂੰ ਸੁਚੱਜੇ ਰੂਪ ਨਾਲ ਅੱਗੇ ਵਧਾਉਣ ਵਿੱਚ ਸਹਿਯੋਗ ਕਰਨ ਸ੍ਰੀ ਮਾਨ ਮੁੱਖ ਮੰਤਰੀ ਜੀ ਇਸ ਗੱਲ ਨੂੰ ਸਮਝਣ ਕਿ ਮੌਜੂਦਾ ਸੱਤਾਧਾਰੀ ਬਾਦਲ ਘੋਰ ਭ੍ਰਿਸ਼ਟਾਚਾਰ ਵਿਚ ਜੁਟੇ ਹਨ। ਬਾਦਲਾ ਦੇ ਉੱਪਰ ਕਾਨੂੰਨ ਦੇ ਤਹਿਤ ਗੰਭੀਰ ਦੋਸ਼ ਵੀ ਹਨ। ਡੀਐਸਜੀਐਮਸੀ ਦੀ ਆਰਥਕ ਅਤੇ ਪ੍ਰਬੰਧ ਵਿਵਸਥਾ ਆਪਣੇ ਆਖਰੀ ਸਾਹ ਲੈ ਰਹੀ ਹੈ। ਇਸ ਤਰੀਕੇ ਦੇ ਹਾਲਾਤ ਵਿੱਚ ਚੋਣਾਂ ਨੂੰ ਰੋਕਣ ਦਾ ਕੋਈ ਤੁੱਕ ਨਹੀਂ ਹੈ। ਦਿੱਲੀ ਦੇ ਵਿੱਚ ਮੁੱਖ ਤੌਰ ਤੇ ਚੀਜ਼ਾਂ ਖੁੱਲ੍ਹ ਚੁੱਕੀਆਂ ਹਨ, ਉਹ ਸੁਚਾਰੂ ਰੂਪ ਨਾਲ ਚੱਲ ਵੀ ਰਹੀਆਂ ਹਨ, ਅਤੇ ਕੋਵਿਡ ਉੱਤੇ ਵੀ ਕਾਫ਼ੀ ਹੱਦ ਤਕ ਕਾਬੂ ਪਾਇਆ ਜਾ ਚੁੱਕਿਆ ਹੈ। ਇਸ ਤਰ੍ਹਾਂ ਦੇ ਸਮੇਂ ਵਿੱਚ ਚੰਗੇ ਪ੍ਰਬੰਧਨ ਦੇ ਦੁਆਰਾ ਚੋਣਾਂ ਪੂਰੀਆਂ ਹੋ ਸਕਦੀਆਂ ਹਨ

Leave a Reply

Your email address will not be published. Required fields are marked *