ਨਵੀਂ ਦਿੱਲੀ, 17 ਅਪ੍ਰੈਲ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ 40 ਲੱਖ ਭਾਰਤੀਆਂ ਦੀ ਮੌਤ ਹੋਈ। ਇਸ ਦੇ ਨਾਲ ਰਾਹੁਲ ਗਾਂਧੀ ਨੇ ਇਕ ਵਾਰ ਫ਼ਿਰ ਮੰਗ ਕਿ ਮਿ੍ਰਤਕ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਸੰਬੰਧੀ ਰਾਹੁਲ ਗਾਂਧੀ ਵਲੋਂ ਟਵੀਟ ਕੀਤਾ ਗਿਆ। ਟਵੀਟ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹ ਸੀ ਕਿ ਕੋਰੋਨਾ ਦੌਰਾਨ ਸਰਕਾਰ ਦੀ ਲਾਪਰਵਾਹੀ ਕਾਰਨ 5 ਲੱਖ ਨਹੀਂ ਸਗੋਂ 40 ਲੱਖ ਭਾਰਤੀਆਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਫਰਜ਼ ਨਿਭਾਓ, ਮੋਦੀ ਜੀ-ਹਰ ਪੀੜਤ ਪਰਿਵਾਰ ਨੂੰ 4 ਲੱਖ ਦਾ ਮੁਆਵਜ਼ਾ ਦਿਓ।
Related Posts
ਵੱਡੀ ਖ਼ਬਰ : ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਦੇ ਘਰ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ
ਲੁਧਿਆਣਾ, 16 ਨਵੰਬਰ (ਦਲਜੀਤ ਸਿੰਘ)- ਆਮਦਨ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਵੱਲੋਂ ਭਾਰੀ ਸੀ. ਆਰ. ਪੀ. ਐੱਫ. ਫੋਰਸ ਸਮੇਤ ਮੰਗਲਵਾਰ ਸਵੇਰੇ…
ਕਾਂਗਰਸ ਦੇ ਆਗੂ ਆਪਣੇ ਮਤਭੇਦ ਭੁਲਾ ਕੇ ਪਾਰਟੀ ਨੂੰ ਮਜ਼ਬੂਤ ਕਰਨ-ਸੀ.ਪੀ.ਪੀ. ਦੀ ਮੀਟਿੰਗ ਵਿਚ ਬੋਲੇ ਸੋਨੀਆ ਗਾਂਧੀ
ਨਵੀਂ ਦਿੱਲੀ, 5 ਅਪ੍ਰੈਲ (ਬਿਊਰੋ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਸੰਸਦ ਭਵਨ ਵਿਚ ਕਾਂਗਰਸ ਸੰਸਦੀ ਦਲ (ਸੀ.ਪੀ.ਪੀ.) ਦੀ ਮੀਟਿੰਗ ਨੂੰ…
‘ਹੁਣ ਮੈਂ ਆ ਗਿਆ ਹਾਂ, ਫ਼ਿਕਰ ਨਾ ਕਰੋ’, ਦਿੱਲੀ ਦੀਆਂ ਸੜਕਾਂ ‘ਤੇ ਨਿਕਲੇ ਕੇਜਰੀਵਾਲ
ਨਵੀਂ ਦਿੱਲੀ : ਹੁਣ ਜਦੋਂ ਮੈਂ ਬਾਹਰ ਆ ਗਿਆ ਹਾਂ, ਸਾਰੇ ਲੰਬਿਤ ਜਨਤਕ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਇਹ…