ਚੰਡੀਗੜ੍ਹ, 11 ਅਪ੍ਰੈਲ (ਬਿਊਰੋ)- ਪੰਜਾਬ ਦੇ ਡੀ.ਜੀ.ਪੀ. ਵੀ. ਕੇ. ਭਾਵਰਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ 2022 ‘ਚ 158 ਪੰਜਾਬ ਵਿਚ ਕਤਲ ਹੋਏ ਹਨ | ਉਨ੍ਹਾਂ ਦੱਸਿਆ ਕਿ ਲਗਭਗ 100 ਦਿਨਾਂ ‘ਚ ਇਹ ਕਤਲ ਦੀਆਂ ਵਾਰਦਾਤਾਂ ਵਾਪਰੀਆਂ ਹਨ |
ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਐਵਰੇਜ ਦੇ ਮੁਤਾਬਿਕ ਪਿਛਲੇ ਸਾਲਾਂ ਨਾਲੋਂ ਇਹ ਅੰਕੜਾ ਘੱਟ ਹੈ | ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਗੈਂਗਸਟਰ, ਕ੍ਰਾਈਮ ‘ਤੇ ਲਗਾਮ ਲਗਾਈ ਗਈ ਹੈ | 515 ਗੈਂਗਸਟਰ ਹੁਣ ਤੱਕ ਗ੍ਰਿਫ਼ਤਾਰ ਹੋ ਚੁੱਕੇ ਹਨ |