ਟੋਰਾਂਟੋ, 8 ਅਪ੍ਰੈਲ – ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਬੀਤੇ ਕੱਲ੍ਹ ਚਿੱਟੇ ਦਿਨ ਸ਼ਾਮ ਨੂੰ 5 ਕੁ ਵਜੇ ਮੈਟਰੋ (ਸਬਵੇ) ਸਟੇਸ਼ਨ ਦੇ ਬਾਹਰ ਅਣਪਛਾਤੇ ਹਮਲਾਵਰ ਵਲੋਂ ਸੈਨੇਕਾ ਕਾਲਜ ਦੇ ਵਿਦਿਆਰਥੀ ਕਾਰਤਿਕ ਵਾਸੂਦੇਵ (21) ਦੀ ਹੱਤਿਆ ਕੀਤੀ ਗਈ ਸੀ । ਪਤਾ ਲੱਗਾ ਹੈ ਕਿ ਘਟਨਾ ਸਮੇਂ ਕਾਰਤਿਕ ਆਪਣੇ ਕੰਮ `ਤੇ ਜਾ ਰਿਹਾ ਸੀ । ਬੀਤੇ ਜਨਵਰੀ ਮਹੀਨੇ ਵਿਚ ਹੀ ਭਾਰਤ ਤੋਂ ਕੈਨੇਡਾ ਪੁੱਜਾ ਸੀ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ । ਟੋਰਾਂਟੋ ਸਥਿਤ ਭਾਰਤ ਦੇ ਕੌਂਸਲਖਾਨੇ ਦਾ ਸਟਾਫ ਉਸ ਦੀ ਲਾਸ਼ ਭਾਰਤ ਵਾਪਸ ਭੇਜਣ ਲਈ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਵਿਚ ਹੈ।
Related Posts
ਪੰਜਾਬ ਵਾਸੀਆਂ ਨੂੰ ਲੱਗੀਆਂ ਮੌਜਾਂ, ਲਗਾਤਾਰ ਆਈਆਂ ਤਿੰਨ ਛੁੱਟੀਆਂ
ਜਲੰਧਰ : ਛੁੱਟੀਆਂ ਦੇ ਲਿਹਾਜ਼ ਨਾਲ ਪੰਜਾਬ ਵਾਸੀਆਂ ਲਈ ਇਹ ਹਫਤਾ ਬੇਹੱਦ ਖਾਸ ਹੈ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਲਗਾਤਾਰ 3…
ਅੰਮ੍ਰਿਤਪਾਲ ਦੀ ਪਤਨੀ ਨੂੰ ਹਵਾਈ ਅੱਡੇ ‘ਤੇ ਰੋਕਣ ਦੇ ਮਾਮਲੇ ‘ਚ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ
ਅੰਮ੍ਰਿਤਸਰ- ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੀਤੇ ਦਿਨ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ…
ਮਾਣਹਾਨੀ ਮਾਮਲੇ ਦੇ ਖਿਲਾਫ ਬੰਬੇ ਹਾਈ ਕੋਰਟ ਪਹੁੰਚੇ ਰਾਹੁਲ ਗਾਂਧੀ
ਮੁੰਬਈ, ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦਾ ਨਾਮ ਕਥਿਤ ਤੌਰ ’ਤੇ…