ਗੋਰਾਇਆ ‘ਚ ਵੱਡੀ ਵਾਰਦਾਤ, ਦਿਨ-ਦਿਹਾੜੇ ਹਥਿਆਰਾਂ ਦੀ ਨੋਕ ‘ਤੇ NRI ਤੋਂ ਲੁੱਟੀ ਕਰੇਟਾ ਕਾਰ

ਗੋਰਾਇਆ, 11 ਅਪ੍ਰੈਲ (ਬਿਊਰੋ)- ਸਬ ਡਿਵੀਜ਼ਨ ਫਿਲੌਰ ਵਿਚ ਕ੍ਰਾਈਮ ਦਾ ਗਰਾਫ਼ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਦਿਨ-ਦਿਹਾੜੇ ਇਕ ਔਰਤ ਅਤੇ ਦੋ ਨੌਜਵਾਨਾਂ ਵੱਲੋਂ ਹਥਿਆਰਾਂ ਦੀ ਨੋਕ ‘ਤੇ ਇਕ ਐੱਨ. ਆਰ. ਆਈ. ਕੋਲੋਂ ਉਸ ਦੀ ਕਰੇਟਾ ਕਾਰ ਲੁੱਟ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਥਾਣਾ ਗੋਰਾਇਆ ਦੇ ਪਿੰਡ ਦੁਸਾਂਝ ਕਲਾਂ ਦੇ ਐੱਨ. ਆਰ. ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਨਜ਼ਦੀਕੀ ਪਿੰਡ ਲਾਦੀਆ ਤੋਂ ਨਾਨੋ ਮਜਾਰਾ ਰੋਡ ਜਾ ਰਹੇ ਸਨ। ਅੱਗੇ ਤੋਂ ਰਸਤੇ ਵਿੱਚ ਦੋ ਨੌਜਵਾਨਾਂ ਅਤੇ ਇਕ ਲੜਕੀ ਨੇ ਉਨ੍ਹਾਂ ਨੂੰ ਰੁਕਣ ਲਈ ਇਸ਼ਾਰਾ ਕੀਤਾ, ਜਿਨ੍ਹਾਂ ਗੱਡੀ ਰੋਕ ਲਈ ਅਤੇ ਨੌਜਵਾਨਾਂ ਨੇ ਮੇਰੇ ‘ਤੇ ਪਿਸਤੌਲ ਤਾਣਕੇ ਮੈਨੂੰ ਗੋਲ਼ੀ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਗੱਡੀ ਦੀ ਚਾਬੀ ਖੋਹਣ ਲੱਗੇ। ਇਸ ਦੌਰਾਨ ਮੇਰੇ ਨਾਲ ਹੱਥੋਪਾਈ ਵੀ ਕੀਤੀ ਅਤੇ ਗੱਡੀ ਲੈ ਕੇ ਫ਼ਰਾਰ ਹੋ ਗਏ।

ਇਨ੍ਹਾਂ ਦੇ ਜਰਨੈਲ ਸਿੰਘ ਨੇ ਦੱਸਿਆ ਕਿ ਲੁਟੇਰੇ ਉਸ ਦਾ ਆਈਫੋਨ ਵੀ ਲੈ ਗਏ ਸਨ। ਦਿਨ-ਦਿਹਾੜੇ ਹੋਈ ਇੰਨੀ ਵੱਡੀ ਵਾਰਦਾਤ ਤੋਂ ਬਾਅਦ ਸਬ ਡਿਵੀਜ਼ਨ ਫਿਲੌਰ ਦੀ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਮੌਕੇ ‘ਤੇ ਡੀ. ਐੱਸ. ਪੀ. ਫਿਲੌਰ ਹਰਲੀਨ ਸਿੰਘ, ਐੱਸ. ਐੱਚ. ਓ. ਗੋਰਾਇਆ ਮਨਜੀਤ ਸਿੰਘ ਚੌਂਕੀ ਇੰਚਾਰਜ ਦੁਸਾਂਝ ਕਲਾਂ ਪਹੁੰਚੇ ਡੀ. ਐੱਸ. ਪੀ. ਹਰਲੀਨ ਸਿੰਘ ਨੇ ਕਿਹਾ ਕਿ ਪੁਲਸ ਦੀਆਂ ਪੰਜ ਟੀਮਾਂ ਬਣਾ ਕੇ ਪਿੰਡਾਂ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਇਥੇ ਜ਼ਿਕਰਯੋਗ ਹੈ ਕਿ ਇਲਾਕੇ ਵਿਚ ਮੋਟਰਸਾਈਕਲ ਚੋਰੀ ਟਰਾਂਸਫਾਰਮਰ ਚੋਰੀਆਂ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਰੋਜ਼ਾਨਾ ਹੀ ਵਾਪਰ ਰਹੀਆਂ ਹਨ ਪਰ ਪੁਲਸ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਲ ਫੇਲ ਸਾਬਤ ਹੋ ਰਿਹਾ ਹੈ।

Leave a Reply

Your email address will not be published. Required fields are marked *