ਮੋਗਾ, 2 ਅਪ੍ਰੈਲ (ਬਿਊਰੋ)- ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਪੰਚਾਇਤ ਅਤੇ ਪਸ਼ੂ ਪਾਲਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਵਿਧਾਇਕ ਬਿਲਾਸਪੁਰ ਵੱਲੋਂ ਪੰਚਾਇਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਹਲਕੇ ਨਾਲ ਸਬੰਧਤ ਕਾਫੀ ਮਸਲੇ ਵਿਚਾਰੇ ਗਏ।
ਵਿਧਾਇਕ ਬਿਲਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਸ਼ੂ ਪਾਲਣ ਕਿੱਤਾ ਪੰਜਾਬ ਦੇ ਲੋਕਾਂ ਦਾ ਪ੍ਰਮੁੱਖ ਧੰਦਾ ਹੈ ਅਤੇ ਇਸਦੇ ਮਸਲੇ ਵਿਸ਼ੇਸ਼ ਧਿਆਨ ਚ ਰੱਖੇ ਜਾਣਗੇ। ਵਿਧਾਇਕ ਬਿਲਾਸਪੁਰ ਨੇ ਵਿਭਾਗ ਵਿੱਚ ਸਟਾਫ਼ ਅਤੇ ਪਸ਼ੂ ਪਾਲਕਾਂ ਬਾਰੇ ਸਕੀਮਾਂ ਬਾਰੇ ਮੰਤਰੀ ਨਾਲ ਚਰਚਾ ਕੀਤੀ ਗਈ। ਉਹਨਾਂ ਕਿਹਾ ਹਲਕੇ ਦੇ ਹਸਪਤਾਲਾਂ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਮੰਤਰੀ ਨੇ ਵਿਧਾਇਕ ਬਿਲਾਸਪੁਰ ਨੂੰ ਪੂਰਨ ਵਿਸ਼ਵਾਸ ਦਵਾਇਆ ਕਿ ਉਹ ਜਲਦੀ ਹੀ ਹਲਕੇ ਦੇ ਮਸਲੇ ਹੱਲ ਕਰਨਗੇ।