ਰਾਖਵਾਂਕਰਨ ਅੰਦੋਲਨ ਦੇ ਲੀਡਰ ਕਰੋੜੀ ਸਿੰਘ ਬੈਂਸਲਾ ਦਾ ਦੇਹਾਂਤ, ਇੱਕ ਇਸ਼ਾਰੇ ‘ਤੇ ਹੋ ਜਾਂਦਾ ਸੀ ਸਭ ਕੁਝ ਠੱਪ

gujar/nawanpunjab.com

ਜੈਪੁਰ, 31 ਮਾਰਚ (ਬਿਊਰੋ)- ਰਾਜਸਥਾਨ ਵਿੱਚ ਗੁਰਜਰ ਰਾਖਵਾਂਕਰਨ ਅੰਦੋਲਨ ਦੇ ਚਰਚਿਤ ਲੀਡਰ ਕਰਨਲ ਕਰੋੜੀ ਸਿੰਘ ਬੈਂਸਲਾ ਦਾ ਵੀਰਵਾਰ ਨੂੰ ਜੈਪੁਰ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਗੁਰਜਰ ਰਾਖਵੇਂਕਰਨ ਨੂੰ ਲੈ ਕੇ ਦੇਸ਼ ਤੇ ਦੁਨੀਆ ‘ਚ ਚਰਚਾ ‘ਚ ਰਹੇ ਬੈਂਸਲਾ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਕਦੇ ਉਨ੍ਹਾਂ ਦੇ ਇੱਕ ਇਸ਼ਾਰੇ ਉੱਪਰ ਰਾਜਸਥਾਨ ਅੰਦਰ ਸਭ ਕੁਝ ਠੱਪ ਹੋ ਜਾਂਦਾ ਸੀ। ਦੱਸ ਦਈਏ ਕਿ ਉਨ੍ਹਾਂ ਰਾਜਸਥਾਨ ਵਿੱਚ ਗੁੱਜਰ ਭਾਈਚਾਰੇ ਲਈ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕੀਤੀ ਸੀ। ਕਰੋੜੀ ਸਿੰਘ ਬੈਂਸਲਾ ਭਾਰਤੀ ਫੌਜ ਵਿੱਚ ਕਰਨਲ ਵਜੋਂ ਸੇਵਾਮੁਕਤ ਹੋਏ ਤੇ 2007 ਵਿੱਚ ਰਾਜਸਥਾਨ ਵਿੱਚ ਅੰਦੋਲਨ ਦੀ ਅਗਵਾਈ ਕੀਤੀ।

ਉਧਰ, ਗੁਰਜਰ ਨੇਤਾ ਦੀ ਮੌਤ ‘ਤੇ ਸੋਗ ਪ੍ਰਗਟ ਕਰਦੇ ਹੋਏ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਨੇ ਟਵੀਟ ਕੀਤਾ, ”ਕਰਨਲ ਕਰੋੜੀ ਸਿੰਘ ਬੈਂਸਲਾ ਦੇ ਦੇਹਾਂਤ ਦੀ ਦੁਖਦਾਈ ਖਬਰ ਹੈ। ਸਮਾਜ ਨੂੰ ਸੁਧਾਰਨ ਤੇ ਸਮਾਜ ਨੂੰ ਸੰਗਠਿਤ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਅਭੁੱਲ ਰਹੇਗਾ। ਵਿਧਾਇਕ ਜੋਗਿੰਦਰ ਸਿੰਘ ਅਵਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੈਂਸਲਾ ਦੀ ਮੌਤ ਗੁੱਜਰ ਸਮਾਜ ਤੇ ਵਿਅਕਤੀਗਤ ਘਾਟਾ ਹੈ। ਉਨ੍ਹਾਂ ਕਿਹਾ, ‘ਸਾਡਾ ਗੁੱਜਰ ਗਾਂਧੀ ਚਲਾ ਗਿਆ ਹੈ, ਗੁੱਜਰ ਸਮਾਜ ਲਈ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ।

Leave a Reply

Your email address will not be published. Required fields are marked *