ਚੰਡੀਗੜ੍ਹ, 25 ਮਾਰਚ (ਬਿਊਰੋ)- ਸਿਟੀ ਬਿਊਟੀਫੁੱਲ ਦੀਆਂ ਤਿੰਨ ਮੁੱਖ ਸੜਕਾਂ ਅਗਲੇ ਕਈ ਦਿਨਾਂ ਤਕ ਬੰਦ ਰਹਿਣਗੀਆਂ। ਅਜਿਹੇ ‘ਚ ਇਨ੍ਹਾਂ ਰਸਤਿਆਂ ਤੋਂ ਲੰਘਣ ਵਾਲਿਆਂ ਨੂੰ ਹੋਰ ਬਦਲਵੇਂ ਰਸਤੇ ਅਪਣਾਉਣੇ ਪੈਣਗੇ। ਦੱਸ ਦਈਏ ਕਿ ਮੋਹਾਲੀ ਨੂੰ ਚੰਡੀਗੜ੍ਹ ਨਾਲ ਜੋੜਨ ਵਾਲੇ ਜਨ ਮਾਰਗ ਰਾਹੀਂ ਚੱਲਣ ਵਾਲੀ ਆਵਾਜਾਈ ਅਗਲੇ ਕੁਝ ਦਿਨਾਂ ਤੱਕ ਪ੍ਰਭਾਵਿਤ ਰਹੇਗੀ। ਇਹ ਰਸਤਾ ਮੁਹਾਲੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨਾਲ ਸਿੱਧਾ ਜੋੜਦਾ ਹੈ। ਇਸ ਮਾਰਗ ਦੇ ਕਈ ਜੰਕਸ਼ਨ ਲਈ ਫੇਜ਼ ਵਾਈਜ਼ ਰੀਕਾਰਪੇਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਟਰੈਫਿਕ ਨੂੰ ਦੂਜੇ ਨਾਲ ਲੱਗਦੇ ਰਸਤੇ ਵੱਲ ਮੋੜ ਦਿੱਤਾ ਗਿਆ। ਜੇਕਰ ਤੁਸੀਂ ਵੀ ਰੋਜ਼ਾਨਾ ਇਸ ਰੂਟ ‘ਤੇ ਆਉਂਦੇ ਹੋ ਤਾਂ ਦੇਖਦੇ ਹਾਂ ਕਿ ਕਿਹੜਾ ਜੰਕਸ਼ਨ ਕਿੰਨੇ ਦਿਨ ਬੰਦ ਰਹੇਗਾ। ਨਾਲ ਹੀ ਉਸ ਜੰਕਸ਼ਨ ਦੇ ਬੰਦ ਹੋਣ ਤੋਂ ਬਾਅਦ ਤੁਸੀਂ ਕਿਹੜਾ ਰਸਤਾ ਵਰਤੋਗੇ।
ਜਨ ਮਾਰਗ ਦੀ ਰੀਕਾਰਪੇਟਿੰਗ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਜਨ ਮਾਰਗ ‘ਤੇ ਜੰਕਸ਼ਨ ਨੰਬਰ-19 ਤੋਂ 26 ਸੈਕਟਰ-16-17 ਡਿਵਾਈਡਿੰਗ ਰੋਡ ਦੀ ਰੀਕਾਰਪੇਟਿੰਗ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਕਾਰਨ ਇਸ ਸੜਕ ’ਤੇ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ। 24 ਮਾਰਚ ਤੋਂ 15 ਅਪ੍ਰੈਲ ਤੱਕ ਰੋਜ਼ਾਨਾ ਸਵੇਰੇ 9 ਵਜੇ ਤੋਂ ਸਵੇਰੇ 5 ਵਜੇ ਤੱਕ ਟ੍ਰੈਫਿਕ ਡਾਇਵਰਟ ਕੀਤਾ ਜਾਵੇਗਾ। ਇਸ ਦੌਰਾਨ ਜੇਕਰ ਤੁਸੀਂ ਹਾਈ ਕੋਰਟ ਵਾਲੇ ਪਾਸੇ ਤੋਂ ਜਾ ਰਹੇ ਹੋ ਤਾਂ ਤੁਹਾਨੂੰ ਮਟਕਾ ਚੌਕ ਤੋਂ ਸੱਜੇ ਮੋੜ ਲੈ ਕੇ ਸੈਕਟਰ-16 ਹਸਪਤਾਲ ਚੌਕ ਤੋਂ ਖੱਬੇ ਪਾਸੇ ਮੁੜ ਕੇ ਇਸ ਸੜਕ ਤੋਂ ਅੱਗੇ ਜਾਣਾ ਪਵੇਗਾ। ਇਸ ਦੇ ਨਾਲ ਹੀ ਮਟਕਾ ਚੌਂਕ ਤੋਂ ਲੈ ਕੇ ਪ੍ਰੈਸ ਲਾਈਟ ਪੁਆਇੰਟ ਤੱਕ ਖੱਬੇ ਪਾਸੇ ਵੱਲ ਰਵਾਨਾ ਹੋਇਆ।