ਪਾਤੜਾਂ,16 ਮਾਰਚ – ਨੈਸ਼ਨਲ ਹਾਈਵੇਅ ‘ਤੇ ਪਿੰਡ ਦੁਗਾਲ ਨੇੜੇ ਇਕ ਟਰੱਕ ਟਰਾਲੇ ਨੇ ਇਕ ਖੱਚਰ ਰੇਹੜੇ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਇਸ ਰੇਹੜ੍ਹੇ ‘ਤੇ ਸਵਾਰ ਵਿਅਕਤੀ ਟਰੱਕ ਦੀ ਲਪੇਟ ਵਿਚ ਆ ਕੇ ਟਰੱਕ ਦੇ ਟਾਇਰਾਂ ਵਿਚ ਫਸ ਗਿਆ ਅਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਹਾਦਸੇ ਮਗਰੋਂ ਟਰੱਕ ਡਰਾਈਵਰ ਟਰੱਕ ਨੂੰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਜਦੋਂ ਕਿ ਸੂਚਨਾ ਮਿਲਣ ‘ਤੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਦੀ ਅਗਵਾਈ ‘ਚ ਆਈ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Posts

ਦੂਜੇ ਦਿਨ ਵੀ ਪਿਆ ਛਰਾਟੇਦਾਰ ਮੀਂਹ, ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਮੁੜ ਹੋਈ ਜਲ-ਥਲ
ਅੰਮ੍ਰਿਤਸਰ, 11 ਸਤੰਬਰ (ਦਲਜੀਤ ਸਿੰਘ)- ਅੰਮ੍ਰਿਤਸਰ ਜ਼ਿਲ੍ਹੇ ’ਚ ਬੀਤੇ ਦਿਨ ਦੀ ਤਰ੍ਹਾਂ ਅੱਜ ਯਾਨੀ ਸ਼ਨੀਵਾਰ ਵਾਲੇ ਦਿਨ ਵੀ ਸਵੇਰ ਤੋਂ ਹੀ ਛਰਾਟੇਦਾਰ…

ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੂੰ ਗੈਂਗਸਟਰਾਂ ਵਲੋਂ ਮਿਲੀ ਧਮਕੀ
ਅੰਮ੍ਰਿਤਸਰ, 22 ਜੂਨ – ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੂੰ ਗੈਂਗਸਟਰਾਂ ਨੇ ਫਿਰੌਤੀ ਮੰਗਦੇ ਹੋਏ ਜਾਨੋਂ ਮਾਰਨ ਦੀ ਧਮਕੀ…

ਕਿਸਾਨਾਂ ਨੇ ਪ੍ਰਦਰਸ਼ਨ ਵਾਲੀ ਥਾਂ ’ਤੇ ਕਥਿਤ ਤੌਰ ‘ਤੇ ਹੰਗਾਮਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ ’ਤੇ ਵੱਖ-ਵੱਖ ਮੰਗਾਂ ਦੀ ਪੂਰਤੀ ਲਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਪ੍ਰਦਰਸ਼ਨ ਵਾਲੀ ਥਾਂ…