ਚੰਡੀਗੜ੍ਹ, 2 ਜੁਲਾਈ (ਦਲਜੀਤ ਸਿੰਘ)- ਪੰਜਾਬ ਵਿਚ ਚੱਲ ਰਹੇ ਬਿਜਲੀ ਸੰਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਲੋਂ ਵਿਰੋਧੀਆਂ ਨੂੰ ਘੇਰਿਆ ਗਿਆ । ਅਕਾਲੀ ਦਲ ਅਤੇ ਕੈਪਟਨ ਨੂੰ ਘੇਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਨੂੰ ਗਹਿਣੇ ਰੱਖਿਆ ਅਤੇ ਪਿਛਲੀ ਸਰਕਾਰ ਦੀਆਂ ਨੀਤੀਆਂ ਜਾਰੀ ਰੱਖੀਆਂ ਹਨ ਜਿਸ ਕਰ ਕੇ ਇਹ ਦਿੱਕਤ ਹੁਣ ਆ ਰਹੀ ਹੈ । ਉਨ੍ਹਾਂ ਨੇ ਕੈਪਟਨ ਨੂੰ ਇਕ ਫ਼ੇਲ੍ਹ ਸ਼ਾਸਕ ਦੱਸਿਆ ।
ਕੈਪਟਨ ਨੇ ਪੰਜਾਬ ਨੂੰ ਗਹਿਣੇ ਰੱਖਿਆ, ਪਿਛਲੀ ਸਰਕਾਰ ਦੀਆਂ ਨੀਤੀਆਂ ਰੱਖੀਆਂ ਜਾਰੀ : ਭਗਵੰਤ ਮਾਨ
