ਨਵੀਂ ਦਿੱਲੀ, 3 ਮਾਰਚ – ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਐਮ. ਸਿੰਧੀਆ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਪ੍ਰੇਸ਼ਨ ਗੰਗਾ ਦੇ ਤਹਿਤ, 3726 ਭਾਰਤੀਆਂ ਨੂੰ ਅੱਜ ਬੁਖਾਰੇਸਟ ਤੋਂ 8 ਉਡਾਣਾਂ, ਸੁਸੇਵਾ ਤੋਂ 2 ਉਡਾਣਾਂ, ਕੋਸੀਸ ਤੋਂ 1 ਉਡਾਣ, ਬੁਡਾਪੇਸਟ ਤੋਂ 5 ਉਡਾਣਾਂ ਅਤੇ ਰਜ਼ੇਜ਼ੋ ਤੋਂ 3 ਉਡਾਣਾਂ ਰਾਹੀਂ ਘਰ ਵਾਪਸ ਲਿਆਂਦਾ ਜਾਵੇਗਾ | ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਲਗਾਤਾਰ ਭਾਰਤੀਆਂ ਨੂੰ ਵਾਪਸ ਲਿਆਉਣਾ ਦਾ ਕੰਮ ਕੀਤਾ ਜਾ ਰਿਹਾ ਹੈ |
3726 ਭਾਰਤੀਆਂ ਨੂੰ ਅੱਜ ਘਰ ਵਾਪਸ ਲਿਆਂਦਾ ਜਾਵੇਗਾ : ਸਿੰਧੀਆ
