ਚੰਡੀਗੜ੍ਹ 1 ਮਾਰਚ – ਰੂਸ ਦਾ ਯੁਕਰੇਨ ਉੱਤੇ ਹਮਲਾ ਅਤੇ ਅਮਰੀਕਾ ਵੱਲੋਂ, ਆਪਣੀ ਸਰਦਾਰੀ ਕਾਇਮ ਰੱਖਣ ਲਈ ਸਾਜ਼ਸੀ/ਉਕਸਾਉ ਰੋਲ ਅਦਾ ਕਰਨਾ, ਦੁਨੀਆਂ ਨੂੰ ਤੀਜੇ ਸੰਸਾਰ ਯੁੱਧ ਦੀ ਤਬਾਹੀ ਵੱਲ ਧੱਕ ਰਿਹਾ ਹੈ।
ਅਜਿਹੇ ਨਾਜ਼ੁਕ ਅਤੇ ਮਨੁੱਖਤਾ ਨੂੰ ਖਾਤਮੇ ਕਰਨ ਵਾਲੇ ਮਾਹੌਲ ਵਿੱਚ ਆਪਣੇ ਸਵਾਰਥੀ ਹਿੱਤਾਂ ਖਾਤਰ ਕਿਸੇ ਅਕਾਲੀ ਲੀਡਰ ਵੱਲੋਂ ਪੰਜਾਬੀਆਂ/ਭਾਰਤੀਆਂ ਨੂੰ ਟੇਡੇ ਤਰੀਕੇ ਨਾਲ ਅਮਰੀਕਾ ਦੇ ਪੱਖ ਵਿੱਚ ਭੁਗਤਣ ਦਾ ਸੱਦਾ ਦੇਣਾ ਮੰਦਭਾਗਾ ਹੈ। ਅਜਿਹੇ ਭਲੇਖੇ ਪਾਉ ਬਿਆਨ ਅਤੇ ਪੰਜਾਬੀਆਂ ਅੰਦਰ ਫੈਲੇ ਵਿਚਾਰਧਾਰਕ ਰੋਲ-ਘਚੋਲੇ ਨੂੰ ਦੂਰ ਕਰਨ ਲਈ ਸਿੰਘ ਸਭਾ ਨੇ ਅੱਜ “ਰੂਸ ਨਾ ਯੁਕਰੇਨ ਤੇ ਹਮਲੇ ਅਤੇ ਪੰਜਾਬ” ਉੱਤੇ ਵਿਦਵਾਨਾਂ ਦੇ ਵਿਚਾਰ-ਵਟਾਂਦਰਾ ਕਰਵਾਇਆ। ਇਸ ਸਬੰਧ ਵਿੱਚ ਡਾ. ਸਵਰਾਜ ਸਿੰਘ, ਡਾ. ਪਿਆਰਾ ਲਾਲ ਗਰਗ ਅਤੇ ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਵਿਦਵਾਨਾਂ ਨੇ ਕਿਹਾ ਕਿ ਮੌਜੂਦਾ ਯੁੱਧ ਪਿਛਲੀਆਂ ਦੋ ਸਦੀਆਂ ਤੋਂ ਚਲੀ ਆ ਰਹੀ ਪੱਛਮੀ ਸਾਮਰਾਜੀ ਪ੍ਰਬੱਲ ਅਤੇ ਚੋਧਰ ਵਾਲੀ ਵਿਸ਼ਵਵਿਵਸਥਾ ਖਤਮ ਕਰ ਸਕਦਾ ਹੈ। ਅਤੇ ਇਕ ਨਵੀਂ ਵਿਸ਼ਵਵਿਵਸਥਾ ਦੀ ਸ਼ੁਰੂਆਤ ਹੋ ਸਕਦਾ। ਪਿਛਲੀਆਂ ਸਦੀਆਂ ਦੌਰਾਣ ਪੱਛਮੀ ਸਾਮਰਾਜੀਆਂ ਨੇ ਜੱਬਰ, ਜੁਲਮ, ਬਰਬਰਤਾ ਅਤੇ ਵਾਹਿਸ਼ੀਪੁਣੇ ਦਾ ਮੁਜ਼ਾਹਰਾ ਵੀਂ ਕੀਤਾ ਹੈ। ਕਈ ਜੀਵ ਜੰਤੂਆ ਦੀਆਂ ਕਿਸਮਾਂ ਧਰਤੀ ਤੇ ਇਹਨਾਂ ਦੋ ਸਦੀਆਂ ਵਿੱਚ ਅਲੋਪ ਹੋਈਆਂ ਹਨ, ਧਰਤੀ, ਪਾਣੀ ਅਤੇ ਹਵਾ ਦਾ ਪ੍ਰਦੂਸ਼ਣ ਵੱਧ ਗਈ ਹੈ।
ਚੱਲ ਰਹੀ ਫੌਜੀ ਲੜਾਈ ਦੇ ਸਬੰਧ ਵਿੱਚ ਕਿਹਾ ਜਾ ਸਕਦਾ ਕਿ ਪੱਛਮੀ ਦੇਸ਼ਾਂ ਨੇ ਫਿਰ ਰੂਸ ਨਾਲ ਵਿਸ਼ਵਾਸ਼ਘਾਤ ਕੀਤਾ ਅਤੇ ਸਮਝੌਤੇ ਦੇ ਬਾਵਜੂਦ ਲਗਾਤਾਰ ਨਾਟੋ ਦਾ ਪੂਰਬ ਵੱਲ ਵਿਸਥਾਰ ਕਰਦੇ ਆ ਰਹੇ ਹਨ। ਹੁਣ ਯੂਕਰੇਨ ਨੂੰ ਨਾਟੋ ਵਿੱਚ ਮਿਲਾਉਣ ਦੀ ਗੱਲ ਬਾਤ ਨੂੰ ਰੂਸ ਨੇ ਪੱਛਮੀ ਸਾਮਰਾਜੀ ਦੇਸ਼ਾਂ ਵੱਲੋਂ ਉਸ ਨੂੰ ਘੇਰਾ ਪਾਉਣ ਦੀ ਸਾਜ਼ਿਸ ਹੀ ਸਮਝਿਆ ਹੈ।
ਪੱਛਮੀ ਸਾਮਰਾਜੀਆਂ ਦਾ ਅੱਜ ਵੀ ਮੀਡੀਏ ਤੇ ਲਗਭਗ ਪੂਰਾ ਕੰਟਰੋਲ ਹੈ ਅਤੇ ਉਹ ਲੋਕਾਂ ਸਾਹਮਣੇ ਪੂਰਾ ਸੱਚ ਆਉਣ ਨਹੀਂ ਦਿੰਦੇ, ਜਿਸ ਕਰਕੇ ਲੋਕ ਤੋੜੇ ਮਰੋੜ ਸੱਚ ਪ੍ਰਤੀ ਹੀ ਪ੍ਰਤੀਕਰਮ ਕਰ ਪਾਉਂਦੇ ਹਨ। ਇਸ ਲਈ ਬੁੱਧੀਜੀਵੀਆ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਪੂਰਾ ਸੱਚ ਲੋਕਾਂ ਦੇ ਸਾਹਮਣੇ ਲਿਆਉਣ ਨਾ ਕਿ ਆਪ ਹੀ ਪੱਛਮੀ ਸਾਮਰਾਜੀ ਦੇਸ਼ਾਂ ਦੇ ਝੂਠੇ ਪ੍ਰਾਪੇਗੰਡੇ ਦਾ ਹਿੱਸਾ ਬਣਨ।