ਯੁਕਰੇਨ, 25 ਫਰਵਰੀ (ਬਿਊਰੋ)- ਯੁਕਰੇਨ ਅਤੇ ਰੂਸ ਵਿਚਾਲੇ ਵੱਧਦੇ ਤਣਾਅ ਵਿਚਕਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੂਸ ਨੇ ਯੁਕਰੇਨ ਨਾਲ ਗੱਲਬਾਤ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਅਮਰੀਕਨ ਅਖਬਾਰ ‘ਦ ਨਿਊਯਾਰਕ ਟਾਈਮਜ਼’ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਕਿ ਰੂਸ ਹਾਲੇ ਯੁਕਰੇਨ ਨਾਲ ਗੱਲਬਾਤ ਲਈ ਤਿਆਰ ਨਹੀਂ ਹੈ।
ਕੁਝ ਹੀ ਦੇਰ ਪਹਿਲਾਂ ਖਬਰ ਆਈ ਸੀ ਕਿ ਰੂਸ ਯੁਕਰੇਨ ਨਾਲ ਗੱਲਬਾਤ ਲਈ ਤਿਆਰ ਹੈ ਪਰ ਅਮਰੀਕੀ ਅਖਬਾਰ ਦੇ ਹਵਾਲੇ ਤੋਂ ਹੁਣ ਸਾਹਮਣੇ ਆਇਆ ਕਿ ਰੂਸ ਨੇ ਫਿਲਹਾਲ ਗੱਲਬਾਤ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਢੇ 7 ਵਜੇ ‘ਨਾਟੋ’ ਦੀ ਬੈਠਕ ਹੋਣੀ ਹੈ ਜਿਸ ਤੋਂ ਬਾਅਦ ਹੀ ਸਥਿਤੀ ਸਾਫ ਹੋ ਪਾਵੇਗੀ।