ਹਰਿਆਣਾ ਸਰਕਾਰ ਦਾ ਵਿੱਤ ਪ੍ਰਬੰਧਨ ਸਾਰੇ ਸੂਬਿਆਂ ਤੋਂ ਬਿਹਤਰ- ਮਨੋਹਰ ਲਾਲ

ਚੰਡੀਗੜ੍ਹ, 23 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਦਾ ਵਿੱਤ ਪ੍ਰਬੰਧ ਸਾਰੇ ਸੂਬਿਆਂ ਤੋਂ ਬਿਹਤਰ ਹੈ। ਸਰਕਾਰ ਦਾ ਕੋਈ ਵਿੱਤ ਨਹੀਂ ਹੁੰਦਾ ਸਗੋ ਜਨਤਾ ਤੋਂ ਇਕੱਠਾ ਕੀਤਾ ਹੋਇਆ ਟੈਕਸ ਹੁੰਦਾ ਹੈ। ਸਰਕਾਰ ਤਾਂ ਸਿਰਫ ੳਸ ਦੀ ਟਰਸਟੀ ਹੁੰਦੀ ਹੈ। ਜਨਤਾ ਦੇ ਇਸ ਪੈਸੇ ਦਾ ਸਹੀ ਵਿੱਤ ਪ੍ਰਬੰਧ ਕਰਨਾ ਸਰਕਾਰ ਦੀ ਸੱਭ ਤੋਂ ਮਹਤੱਵਪੂਰਣ ਜਿੰਮੇਵਾਰੀ ਹੁੰਦੀ ਹੈ। ਮੁੱਖ ਮੰਤਰੀ ਅੱਜ ਪੰਚਕੂਲਾ ਐਮਡੀਸੀ ਸੈਕਟਰ-5 ਵਿਚ ਹਰਿਆਣਾ ਦੇ ਵਿੱਤ ਭਵਨ ਦੇ ਨੀਂਹ ਪੱਥਰ ਪੋ੍ਰਗ੍ਰਾਮ ਵਿਚ ਬੋਲ ਰਹੇ ਸਨ। ਇਸ ਦੌਰਾਨ ਅੰਬਾਲਾ ਦੇ ਸੰਸਦ ਰਤਨ ਲਾਲ ਕਟਾਰੀਆ ਤੇ ਵਿਧਾਨ ਸਭਾ ਸਪੀਕਰ ਗਿਆਨ ਚੰਗ ਗੁਪਤਾ ਮੌਜੂਦ ਸਨ।

        ਮੁੱਖ ਮੰਤਰੀ ਨੇ ਕਿਹਾ ਕਿ ਨਿਜੀ, ਸੰਸਥਾਗਤ ਜਾਂ ਸਰਕਾਰੀ ਸਾਰੀ ਸੰਸਥਾਵਾਂ ਵਿਚ ਵਿੱਤ ਪ੍ਰਬੰਧ ਮਹਤੱਵਪੂਰਣ ਹੁੰਦਾ ਹੈ। ਕੋਰੋਨਾ ਸਮੇਂ ਵਿਚ ਭਲੇ ਹੀ ਘੱਟ ਮਾਲ ਦੀ ਆਮਦਨੀ ਹੋਈ ਅਤੇ 1500 ਕਰੋੜ ਰੁਪਏ ਦਾ ਵੱਧ ਖਰਚ ਵੀ ਹੋਇਆ ਪਰ ਫਿਰ ਸਰਕਾਰ ਨੇ ਬਿਹਤਰ ਵਿੱਤ ਪ੍ਰਬੰਧ ਕੀਤਾ, ਜਿਸ ਦੀ ਸ਼ਲਾਘਾ ਕੇਂਦਰ ਸਰਕਾਰ ਨੇ ਵੀ ਕੀਤੀ। ਮੁੱਖ ਮੰਤਰੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੋ ਵਿਅਕਤੀ ਤੇ ਸੰਸਥਾਵਾਂ ਟੈਕਸ ਦੇਣ ਵਿਚ ਸਮਰੱਥ ਹਨ, ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਜੋ ਲਾਇਨ ਵਿਚ ਖੜੇ ਆਖੀਰੀ ਜਰੂਰਤਮੰਦ ਵਿਅਕਤੀ ਹੈ, ਉਸ ਨੂੰ ਯੋਜਨਾਵਾਂ ਦਾ ਲਾਭ ਜਰੂਰ ਮਿਲਣਾ ਚਾਹੀਦਾ ਹੈ।

        ਮੁੱਖ ਮੰਤਰੀ ਨੇ ਕਿਹਾ ਕਿ ਟੈਕਸ ਤੇ ਵਿਕਾਸ ਫੀਸ ਆਦਿ ਲੈਂਦੇ ਸਮੇਂ ਕਲੈਕਸ਼ਨ ਮਸ਼ੀਨਰੀ ਵਿਚ ਟਾਂਕਾ ਲਗਾਉਣ ਵਾਲੇ ਅਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ 'ਤੇ ਸਖਤੀ ਕਰਨ ਦੀ ਜਰੂਰਤ ਹੈ। ਇਸ ਦੇ ਲਈ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਜਨਤਾ ਅੱਗੇ ਆਵੇਗੀ ਤਾਂ ਇਸ ਨੂੰ ਪੂਰੀ ਤਰ੍ਹਾ ਰੋਕ ਲੱਗ ਸਕੇਗੀ। ਸਰਕਾਰ ਇਸ ਦੇ ਲਈ ਚੰਗੀ ਤਰ੍ਹਾ ਯਤਨਸ਼ੀਨ ਹੈ। ਟੈਕਸ ਵਜੋ ਇਕੱਠਾ ਕੀਤਾ ਗਿਆ ਮਾਲ ਜਨਤਾ 'ਤੇ ਹੀ ਖਰਚ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *