ਨਵੀਂ ਦਿੱਲੀ, 11 ਫਰਵਰੀ (ਬਿਊਰੋ)- ਰਾਜ ਸਭਾ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਸੀ ਕਿ ਵਿਕਾਸ ਨੂੰ ਪ੍ਰਾਪਤ ਕਰਨ ਲਈ, ਅਸੀਂ ਆਧੁਨਿਕ ਭਾਰਤ ਲਈ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਜਨਤਕ ਖ਼ਰਚ ਕਰਨਾ ਚਾਹੁੰਦੇ ਸੀ।
ਅਸੀਂ ਆਉਣ ਵਾਲੇ 25 ਸਾਲਾਂ ਵਿਚ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਸਹਿਯੋਗੀ ਨਤੀਜਿਆਂ ਨੂੰ ਵੱਧ ਤੋਂ ਵੱਧ ਕਰਨ ਬਾਰੇ ਸੋਚਿਆ ਹੈ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਗਲੋਬਲ ਵਿੱਤੀ ਸੰਕਟ ਨੇ ਸਾਨੂੰ ਮਾਰਿਆ ਹੈ |