ਕਾਂਗਰਸ ਵੱਲੋਂ 41 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, 16 ਜਨਾਨੀਆਂ ਨੂੰ ਦਿੱਤੀ ਟਿਕਟ

list/nawanpunjab.com

ਨਵੀਂ ਦਿੱਲੀ, 20 ਜਨਵਰੀ (ਬਿਊਰੋ)- ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ, ਇਸ ਸੂਚੀ ’ਚ ਕੁੱਲ 41 ਉਮੀਦਵਾਰਾਂ ਦੇ ਨਾਮ ਹਨ, ਜਿਨ੍ਹਾਂ ’ਚ 16 ਜਨਾਨੀਆਂ ਉਮੀਦਵਾਰ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਕਾਂਗਰਸ ਨੇ ਪਹਿਲੀ ਸੂਚੀ ’ਚ 125 ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਸਨ, ਉਸ ਸੂਚੀ ’ਚ 50 ਜਨਾਨੀਆਂ ਨੂੰ ਟਿਕਟ ਦਿੱਤਾ ਗਿਆ ਸੀ। ਦੱਸ ਦਈਏ ਕਿ ਯੂ.ਪੀ. ’ਚ ਕਾਂਗਰਸ ‘ਲੜਕੀ ਹਾਂ, ਲੜ ਸਕਦੀ ਹਾਂ’ ਨਾਮ ਤੋਂ ਮੁਹਿੰਮ ਚਲਾ ਰਹੀ ਹੈ। ਇਸ ਦੇ ਤਹਿਤ ਪਾਰਟੀ ਦੀ ਮਹਾ-ਸਕੱਤਰ ਪ੍ਰਿਯੰਕਾ ਗਾਂਧੀ ਨੇ ਵਾਅਦਾ ਕੀਤਾ ਕਿ ਯੂ.ਪੀ. ’ਚ ਉਹ 40 ਫੀਸਦੀ ਜਨਾਨੀਆਂ ਨੂੰ ਟਿਕਟ ਦਵੇਗੀ।

ਕਾਂਗਰਸ ਨੇ ਜਿਨ੍ਹਾਂ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਸ ’ਚ ਕੈਰਾਨਾ, ਸ਼ਾਮਲੀ, ਥਾਣਾ ਭਵਨ, ਮੁਜਫੱਰਨਗਰ, ਖਤੌਲੀ, ਸਰਧਨਾ, ਮੇਰਠ, ਬਾਗਪਤ, ਮੋਦੀ ਨਗਰ, ਥੌਲਾਨਾ, ਡਿਬਈ, ਖੁਰਜਾ ਸ਼ਾਮਲ ਹਨ।ਯੂ.ਪੀ. ਲਈ ਕਾਂਗਰਸ ਦੀ ਪਹਿਲੀ ਸੂਚੀ ਅਤੇ ਦੂਜੀ ਸੂਚੀ ਨੂੰ ਮਿਲਾ ਕੇ ਕੁੱਲ 166 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਜਿਸ ’ਚ 66 ਜਨਾਨੀਆਂ ਨੂੰ ਵਿਧਾਨਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਭਲੇ ਹੀ ਜਨਾਨੀਆਂ ਨਾਲ ਖੜ੍ਹੇ ਰਹਿਣ ਦਾ ਦਾਅਵਾ ਕਰ ਰਹੀ ਹੈ ਪਰ ਪਾਰਟੀ ਅੰਦਰ ਤੋਂ ਵੀ ਵਿਰੋਧ ਦੀਆਂ ਕੁਝ ਆਵਾਜ਼ਾਂ ਉਠ ਰਹੀਆਂ ਹਨ। ਕਾਂਗਰਸ ਦੇ ‘ਲੜਕੀ ਹਾਂ, ਲੜ ਸਕਦੀ ਹਾਂ’ ਮੁਹਿੰਮ ਦੀ ਪੋਸਟਰ ਗਰਲ ਪ੍ਰਿ੍ਰਯੰਕਾ ਮੋਰਿਆ ਟਿਕਟ ਨਾ ਮਿਲਣ ਤੋਂ ਨਾਰਾਜ਼ ਹੈ। ਉਨ੍ਹਾਂ ਨੇ ਟਿਕਟ ਵੰਡ ’ਚ ਘੁਟਾਲੇ ਦਾ ਦੋਸ਼ ਲਗਾਇਆ ਹੈ। ਉਹ ਭਾਜਪਾ ਜੁਆਇਨ ਕਰ ਸਕਦੀ ਹੈ, ਦੂਜੇ ਪਾਸੇ ਅਦਿਤੀ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉੁਨ੍ਹਾਂ ਨੇ ਸੋਨੀਆ ਗਾਂਧੀ ਵਿਧਾਨਸਭਾ ਪ੍ਰਧਾਨ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ।

Leave a Reply

Your email address will not be published. Required fields are marked *