ਬੇਅਦਬੀ ਸਾਜ਼ਿਸ਼ ਲਈ ਡੇਰਾ ਪੈਰੋਕਾਰ, ਗੋਲੀਬਾਰੀ ਲਈ ਸੁਮੇਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਦਾਰ: ਜਸਟਿਸ ਗਿੱਲ

ranjeet/nawanpunjab.com

ਚੰਡੀਗੜ੍ਹ, 19 ਜਨਵਰੀ (ਬਿਊਰੋ)- ਜਸਟਿਸ ਰਣਜੀਤ ਸਿੰਘ ਗਿੱਲ (ਸੇਵਾਮੁਕਤ), ਜਿਨ੍ਹਾਂ ਨੇ ਬੇਅਦਬੀ ਦੇ ਵੱਖ-ਵੱਖ ਮਾਮਲਿਆਂ ਵਿੱਚ ਨਿਆਂਇਕ ਕਮਿਸ਼ਨ ਦੀ ਅਗਵਾਈ ਕੀਤੀ ਸੀ, ਨੇ ਬੇਅਦਬੀ ਦੀ ਸਾਜ਼ਿਸ਼ ਰਚਣ ਅਤੇ ਘਟਨਾਵਾਂ ਨੂੰ ਅੰਜਾਮ ਦੇਣ ਲਈ ਅੱਜ ਡੇਰਾ ਪੈਰੋਕਾਰਾਂ ਨੂੰ ਜ਼ਿੰਮੇਦਾਰ ਠਹਿਰਾਇਆ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ‘ਤੇ ਪੁਲੀਸ ਗੋਲੀਬਾਰੀ ਲਈ ਤੱਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜ਼ਿੰਮੇਦਾਰ ਠਹਿਰਾਇਆ। ਉਨ੍ਹਾਂ ਨੇ ਇਹ ਟਿੱਪਣੀਆਂ ਕੇਸਾਂ ਦੀ ਜਾਂਚ ‘ਤੇ ਆਧਾਰਿਤ ਆਪਣੀ ਕਿਤਾਬ ‘ਦਿ ਸੇਕਰੀਲੇਜ’ ਦੇ ਇਥੇ ਪ੍ਰੈੱਸ ਕਲੱਬ ਵਿੱਚ ਰਿਲੀਜ਼ ਕਰਨ ਮੌਕੇ ਕੀਤੀਆਂ। ਉਨ੍ਹਾਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ‘ਤੇ ਵੀ ਆਪਣੀ ਰਿਪੋਰਟ ‘ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ।

ਚੋਣਾਂ ਨੇੜੇ ਕਿਤਾਬ ਦੇ ਰਿਲੀਜ਼ ਦੇ ਸਮੇਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਸਿਆਸੀ ਉਦੇਸ਼ ਨਹੀਂ ਹੈ। ਇਹ ਮਹਿਜ਼ ਇਤਫ਼ਾਕ ਹੈ ਕਿ ਕਿਤਾਬ ਹੁਣ ਰਿਲੀਜ਼ ਹੋਈ ਹੈ। ਇਸ ਨੂੰ ਪਹਿਲਾਂ ਰਿਲੀਜ਼ ਕਰਨਾ ਚਾਹੁੰਦੇ ਸੀ ਪਰ ਤਕਨੀਕੀ ਸਮੱਸਿਆਵਾਂ ਸਨ। ਇਸ ਮੌਕੇ ਜਸਟਿਸ ਐੱਸਐੱਸ ਸੋਢੀ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਦੀ ਕਈ ਐੱਸਆਈਟੀਜ਼ ਨੇ ਜਾਂਚ ਕੀਤੀ ਹੈ ਪਰ ਵੱਖ-ਵੱਖ ਜਾਂਚ ’ਚ ਬਹੁਤ ਘੱਟ ਸਫ਼ਲਤਾ ਹੱਥ ਲੱਗੀ, ਜਿਸ ਕਾਰਨ ਲੋਕ ਅਜੇ ਵੀ ਇਨਸਾਫ਼ ਦੀ ਮੰਗ ਕਰ ਰਹੇ ਹਨ।

Leave a Reply

Your email address will not be published. Required fields are marked *