ਜਲੰਧਰ, 17 ਜਨਵਰੀ (ਬਿਊਰੋ)- ਪੀ.ਏ.ਪੀ. ਚੌਕ ਵਿਖੇ ਰਵਿਦਾਸ ਭਾਈਚਾਰੇ ਵਲੋਂ ਜਲੰਧਰ ਫਗਵਾੜਾ ਹਾਈਵੇਅ ਨੂੰ ਜਾਮ ਕਰਨ ਸੰਬੰਧੀ ਦਿੱਤੀ ਗਈ ਕਾਲ ਦੇ ਮੱਦੇਨਜ਼ਰ ਅੱਜ ਰਵਿਦਾਸ ਭਾਈਚਾਰੇ ਦੇ ਲੋਕ ਪੀ.ਏ.ਪੀ. ਚੌਕ ਨੇੜੇ ਇਕੱਠੇ ਹੋ ਗਏ ਹਨ, ਪ੍ਰੰਤੂ ਉਨ੍ਹਾਂ ਕਿਹਾ ਕਿ ਸਮੂਹ ਸਿਆਸੀ ਪਾਰਟੀਆਂ ਵਲੋਂ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਚੋਣਾਂ ਅੱਗੇ ਕਰਨ ਸੰਬੰਧੀ ਤਤਕਾਲ ਮੀਟਿੰਗ ਚੋਣ ਕਮਿਸ਼ਨ ਨਾਲ ਰੱਖੀ ਗਈ ਹੈ | ਜਿਸ ਸੰਬੰਧੀ ਜਲਦ ਹੀ ਫ਼ੈਸਲਾ ਆ ਜਾਵੇਗਾ ਤੇ ਜੇਕਰ ਚੋਣ ਕਮਿਸ਼ਨ ਵਲੋਂ ਚੋਣਾਂ ਦੀ ਮਿਤੀ ਅੱਗੇ ਜਾਂ ਪਿੱਛੇ ਨਾ ਕੀਤੀ ਗਈ ਤਾਂ ਚੱਕਾ ਜਾਮ ਕੀਤਾ ਜਾਵੇਗਾ |
ਚੋਣਾਂ ਦੀ ਮਿਤੀ ਨੂੰ ਲੈ ਕੇ ਪੀ.ਏ.ਪੀ. ਚੌਕ ਵਿਖੇ ਚੱਕਾ ਜਾਮ
