ਕਾਂਗਰਸ ਪਾਰਟੀ ਦੀ ਪਹਿਲੀ ਸੂਚੀ ਕਿਉਂ ਅਟਕੀ

cong/nawanpunjab.com

ਚੰਡੀਗੜ੍ਹ, 14 ਜਨਵਰ (ਬਿਊਰੋ)- ਪੰਜਾਬ ਚੋਣਾਂ ਲਈ ਕਾਂਗਰਸ ਪਾਰਟੀ ਦੀ ਪਹਿਲੀ ਸੂਚੀ ਇਸ ਕਰ ਕੇ ਜਾਰੀ ਨਹੀਂ ਹੋ ਸਕੀ ਕਿਉਂਕਿ ਸੋਨੀਆ ਗਾਂਧੀ ਵੱਲੋਂ ਲਈ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਸੁਨੀਲ ਜਾਖੜ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸਕਰੀਨਿੰਗ ਕਮੇਟੀ ਵੱਲੋਂ ਤੈਅ ਉਮੀਦਵਾਰਾਂ ਦਾ ਵਿਰੋਧ ਕਰ ਦਿੱਤਾ। ਕਾਂਗਰਸ ਪ੍ਰਧਾਨ ਨੇ ਜਦੋਂ ਨਾਂ ਪੜ੍ਹਨੇ ਸ਼ੁਰੂ ਕੀਤੇ ਤਾਂ ਇਹਨਾਂ ਤਿੰਨੇ ਆਗੂਆਂ ਨੇ ਇਤਰਾਜ਼ ਚੁੱਕਣੇ ਸ਼ੁਰੂ ਕਰ ਦਿੱਤੇ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸੋਨੀਆ ਗਾਂਧੀ ਨੇ ਪੁੱਛਿਆ ਕਿ ਜੇਕਰ ਇਹਨਾਂ ਨੁੰ ਇਤਰਾਜ਼ ਸੀ ਤਾਂ ਫਿਰ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿਚ ਇਹ ਸੂਚੀ ਫਾਈਨਲ ਕਰ ਕੇ ਕਿਉਂ ਭੇਜੀ ਅਤੇ ਉਹਨਾਂ ਜਾਖੜ ਨੁੰ ਕਿਹਾ ਕਿ ਇਹ ਇਤਰਾਜ਼ ਉਠਾਉਣ ਦਾ ਪਲੈਟਫਾਰਮ ਨਹੀਂ ਹੈ। ਸੋਨੀਆ ਗਾਂਧੀ ਨੇ ਇਹਨਾਂ ਆਗੂਆਂ ਨੂੰ ਆਖਿਆ ਕਿ ਉਹ ਸਕਰੀਨਿੰਗ ਕਮੇਟੀ ਦੀ ਮੀਟਿੰਗ ਮੁੜ ਕਰਨ ਅਤੇ ਨਾਂ ਤੈਅ ਕਰ ਕੇ ਲਿਆਉਣ। ਆਗੂਆਂ ਨੇ ਸੋਨੀਆ ਗਾਂਧੀ ਨੂੰ ਕਿਹਾ ਕਿ ਸਕਰੀਨਿੰਗ ਕਮੇਟੀ ਵਿਚ ਇਤਰਾਜਾਂ ਲਈ ਮਾਹੌਲ ਢੁਕਵਾਂ ਨਹੀਂ ਸੀ।

ਜਦੋਂ ਕਾਂਗਰਸ ਪ੍ਰਧਾਨ ਦੀ ਮੀਟਿੰਗ ਚਲ ਰਹੀ ਸੀ ਤਾਂ ਰਾਹੁਲ ਗਾਂਧੀ ਚੁਪਚਾਪ ਵੇਖ ਰਹੇ ਸਨ ਪਰ ਅਖੀਰ ਵਿਚ ਉਹਨਾਂ ਕਿਹਾ ਕਿ ਅਜਿਹੇ ਕਿਸੇ ਵੀ ਆਗੂ ਨੁੰ ਟਿਕਟ ਨਹੀਂ ਮਿਲਣੀ ਚਾਹੀਦੀ ਜਿਹ ਨੂੰ ਸਥਾਪਿਤੀ ਵਿਰੋਧੀ ਲਹਿਰ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ। ਸਿੱਧੂ ਨੇ ਕਈ ਉਮੀਦਵਾਰਾਂ ’ਤੇ ਇਤਰਾਜ਼ ਚੁੱਕੇ ਜਦੋਂ ਕਿ ਚੰਨੀ ਨੇ ਗੜ੍ਹਸ਼ੰਕਰ ਤੋਂ ਅਮਰਪ੍ਰੀਤ ਸਿੰਘ ਲਾਲੀ ਨੁੰ ਟਿਕਟ ਦੇਣ ਦਾ ਵਿਰੋਧ ਕੀਤਾ। ਆਦਮਪੁਰ ਤੋਂ ਚੰਨੀ ਨੇ ਮਹਿੰਦਰ ਸਿੰਘ ਕੇ ਪੀ ਨੁੰ ਟਿਕਟ ਦੇਣ ਦੀ ਗੱਲ ਕਹੀ। ਜਾਖੜ ਨੇ ਪ੍ਰਤਾਪ ਬਾਜਵਾ ਨੁੰ ਟਿਕਟ ਦੇਣ ਦਾ ਵਿਰੋਧ ਕੀਤਾ ਤੇ ਕਿਹਾ ਕਿ ਕੇਂਦਰ ਨੇ ਗਾਂਧੀ ਪਰਿਵਾਰ ਦੀ ਸੁਰੱਖਿਆ ਵਾਪਸ ਲੈ ਲਈ ਹੈ ਪਰ ਬਾਜਵਾ ਨੂੰ ਕੇਂਦਰੀ ਸੁਰੱਖਿਆ ਮਿਲੀ ਹੋਈ ਹੈ। ਜਾਖੜ ਨੇ ਸੋਨੀਆ ਨੁੰ ਇਹ ਵੀ ਪੁੱਛਿਆ ਕਿ ਜੇਕਰ ਉਹ ਇਥੇ ਇਤਰਾਜ਼ ਨਾ ਚੁੱਕਣ ਤਾਂ ਫਿਰ ਕਿਥੇ ਇਤਰਾਜ ਕਰਨ।

Leave a Reply

Your email address will not be published. Required fields are marked *