ਸ਼੍ਰੀਨਗਰ, 31 ਦਸੰਬਰ (ਬਿਊਰੋ)- ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ ਪੰਥਾ ਚੌਂਕ ਇਲਾਕੇ ’ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਾਲੇ ਸ਼ੁੱਕਰਵਾਰ ਨੂੰ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਮਾਰੇ ਗਏ ਅਤੇ ਸੁਰੱਖਿਆ ਫੋਰਸ ਦੇ ਚਾਰ ਜਵਾਨ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ’ਚੋਂ ਇਕ ਜੇਵਾਨ ਇਲਾਕੇ ’ਚ 13 ਦਸੰਬਰ ਨੂੰ ਪੁਲਸ ਬੱਸ ’ਤੇ ਹੋਏ ਹਮਲੇ ’ਚ ਸ਼ਾਮਲ ਸੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਤਿੰਨੋਂ ਅੱਤਵਾਦੀ ਸ਼੍ਰੀਨਗਰ ’ਚ ਪੰਥਾ ਚੌਂਕ ’ਚ ਹੋਏ ਮੁਕਾਬਲੇਬਾਜ਼ੀ ’ਚ ਮਾਰੇ ਗਏ। ਮੁਕਾਬਲੇ ’ਚ ਤਿੰਨ ਪੁਲਸ ਮੁਲਾਜ਼ਮ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦਾ ਵੀ ਇਕ ਜਵਾਨ ਜ਼ਖਮੀ ਹੋ ਗਿਆ।
ਜ਼ਖਮੀ ਜਵਾਨਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਕਸ਼ਮੀਰ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ’ਚੋਂ ਇਕ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਸੁਹੈਲ ਅਹਿਮਦ ਰਾਥੇਰ ਦੇ ਤੌਰ ’ਤੇ ਹੋਈ ਹੈ। ਆਈ.ਜੀ.ਪੀ. ਨੇ ਟਵੀਟ ਕਿਹਾ, ‘ਸੁਹੈਲ ਜੇਵਾਨ ਅੱਤਵਾਦੀ ਹਮਲੇ ’ਚ ਸ਼ਾਮਲ ਸੀ। ਜੇਵਾਨ ਹਮਲੇ ’ਚ ਸ਼ਾਮਲ ਸਾਰੇ ਅੱਤਵਾਦੀ ਮਾਰੇ ਗਏ ਹਨ।’ ਜੇਵਾਨ ਹਮਲੇ ’ਚ ਸ਼ਾਮਲ 2 ਅੱਤਵਾਦੀ ਵੀਰਵਾਰ ਨੂੰ ਅਨੰਤਨਾਗ ’ਚ ਹੋਈ ਮੁਕਾਬਲੇਬਾਜ਼ੀ ’ਚ ਮਾਰੇ ਗਏ ਸਨ।