ਡੇਰਾਬੱਸੀ, 16 ਦਸੰਬਰ (ਬਿਊਰੋ)- ਚੰਡੀਗੜ੍ਹ- ਅੰਬਾਲਾ ਮੁੱਖ ਸੜਕ ‘ਤੇ ਬੀਤੀ ਰਾਤ ਪਿੰਡ ਜਨੇਤਪੁਰ ਨੇੜੇ ਵਾਪਰੇ ਸੜਕ ਹਾਦਸੇ ਵਿਚ 5 ਮਹੀਨੇ ਦੀ ਬੱਚੀ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਹਾਦਸਾ ਉਦੋਂ ਵਾਪਰਿਆ ਜਦੋਂ ਅੰਬਾਲਾ ਵਲ ਜਾਂਦੀ ਇਕ ਕਾਰ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਸਾਹਮਣੇ ਤੋਂ ਆਉਂਦੀ ਕਾਰ ਨਾਲ ਟਕਰਾ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਟੱਕਰ ਐਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰਾਂ ਨੁਕਸਾਨੀ ਗਈਆਂ।
ਸੜਕ ਹਾਦਸੇ ਵਿਚ 5 ਮਹੀਨੇ ਦੀ ਬੱਚੀ ਸਮੇਤ 4 ਦੀ ਮੌਤ
