ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਇਕੱਠਿਆਂ ਚੋਣ ਲੜਨ ਦੀ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ : ਸ. ਪ੍ਰਕਾਸ਼ ਸਿੰਘ ਬਾਦਲ

badal/nawanpunjab.com

ਮੋਗਾ 14 ਦਸੰਬਰ (ਬਿਊਰੋ)-100 ਸਾਲ ਪੂਰੇ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੋਗਾ ਦੇ ਪਿੰਡ ਕਿੱਲੀ ਚਾਹਲ ਵਿਖੇ ਵਿਸ਼ਾਲ ਰੈਲੀ ਕਰਦਿਆਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਸਾਹਮਣੇ ਆਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਕੋਈ ਵੀ ਹੋਵੇ, ਲੋਕਾਂ ਦਾ ਭਲਾ ਉਹ ਕਰੇਗੀ, ਜਿਸ ਦਾ ਮਨ-ਦਿਲ-ਦਿਮਾਗ ਅਤੇ ਨੀਅਤ ਸਾਫ਼ ਹੋਵੇਗੀ। ਇਸ ਦੌਰਾਨ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਇਕੱਠਿਆਂ ਚੋਣ ਲੜਨ ਦੀ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੈ। ਉਹ ਪਹਿਲਾਂ ਵੀ ਬਾਬੂ ਕਾਸ਼ੀ ਰਾਮ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਚੁੱਕੇ ਹਨ, ਜਿਸ ‘ਚ ਗਠਜੋੜ ਨੇ ਇਤਿਹਾਸ ਜਿੱਤ ਹਾਸਲ ਕੀਤੀ ਸੀ। ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ‘ਚ ਸਾਡੀ ਸਰਕਾਰ ਬਣੇ ਭਾਵੇਂ ਨਾ ਬਣੇ ਪਰ ਸਿੱਖ ਕੌਮ ਨੇ ਗੁਰੂਧਾਮਾਂ ਦੀ ਸਾਂਭ-ਸੰਭਾਲ ਦੀ ਸੇਵਾ ਹਮੇਸ਼ਾ ਹੀ ਅਕਾਲੀ ਦਲ ਨੂੰ ਦਿੱਤੀ ਹੈ।

ਸਿੱਖ ਕੌਮ ਨੇ ਹਮੇਸ਼ਾ ਗੁਰੂ ਧਾਮਾਂ ਦੀ ਸੇਵਾ ਅਕਾਲੀ ਦਲ ਨੂੰ ਸੌਂਪੀ
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਾਡੀ ਸਰਕਾਰ ਬਣੇ ਭਾਵੇਂ ਨਾ ਬਣੇ ਪਰ ਸਿੱਖ ਕੌਮ ਨੇ ਗੁਰੂ ਧਾਮਾਂ ਦੀ ਸਾਂਭ-ਸੰਭਾਲ ਦੀ ਸੇਵਾ ਹਮੇਸ਼ਾ ਹੀ ਅਕਾਲੀ ਦਲ ਨੂੰ ਦਿੱਤੀ ਹੈ। ਅੱਜ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਹ ਚੋਣਾਂ ਜਨਤਾ ਦੀ ਕਿਸਮਤ ਅਤੇ ਭਵਿੱਖ ਦਾ ਫ਼ੈਸਲਾ ਕਰਨਗੀਆਂ। ਜਨਤਾ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇਕਰ ਸੱਤਾ ਵਿਚ ਜਨਤਾ ਦੀ ਸਰਕਾਰ ਬਣੇਗੀ। ਸਰਕਾਰ ਕੋਈ ਵੀ ਹੋਵੇ, ਲੋਕਾਂ ਦਾ ਭਲਾ ਉਹ ਕਰੇਗੀ, ਜਿਸ ਦਾ ਮਨ, ਦਿਲ-ਦਿਮਾਗ ਅਤੇ ਨੀਅਤ ਸਾਫ ਹੋਵੇਗੀ।

ਅਕਾਲੀ ਦਲ ਸਰਕਾਰ ਸਮੇਂ ਚੱਲੀਆਂ ਭਲਾਈ ਸਕੀਮਾਂ
ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਆਟਾ ਦਾਮ ਸਕੀਮ ਲਿਆਂਦੀ, ਗਰੀਬਾਂ ਦੇ ਪੜ੍ਹਨ ਲਈ ਚੰਗੇ ਸਕੂਲ ਦਿੱਤੇ, ਪੈਨਸ਼ਨ ਸਕੀਮ ਚਲਾਈ। ਲੋਕਾਂ ਦੇ ਹਾਲਾਤ ਦੇਖਣ ਲਈ ਉਹ ਖੁਦ ਪਿੰਡ-ਪਿੰਡ ਜਾਂਦੇ ਸਨ ਅਤੇ ਹਾਲਾਤ ਨੂੰ ਦੇਖ ਕੇ ਹੀ ਫ਼ੈਸਲਾ ਲੈਂਦੇ ਸੀ। ਇਸ ਦੇ ਨਤੀਜੇ ਵੀ ਵਧੀਆ ਨਿਕਲੇ, ਜਿਨ੍ਹਾਂ ’ਤੇ ਲੋਕਾਂ ਨੂੰ ਵੀ ਤਸੱਲੀ ਹੋਈ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਇਕੱਠਿਆਂ ਚੋਣ ਲੜਨ ਦੀ ਉਨ੍ਹਾਂ ਨੂੰ ਖੁਸ਼ੀ ਹੈ ਉਹ ਪਹਿਲਾਂ ਵੀ ਬਾਬੂ ਕਾਂਸ਼ੀ ਰਾਮ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਚੁੱਕੇ ਹਨ ਜਿਸ ਵਿਚ ਗਠਜੋੜ ਨੇ ਇਤਿਹਾਸ ਜਿੱਤ ਹਾਸਲ ਕੀਤੀ ਸੀ।

Leave a Reply

Your email address will not be published. Required fields are marked *