ਮਨਾਲੀ, 27 ਨਵੰਬਰ (ਦਲਜੀਤ ਸਿੰਘ)- ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਖੇਤਰਾਂ ’ਚ ਤਾਪਮਾਨ ਜ਼ੀਰੋ ਦੇ ਹੇਠਾਂ ਚੱਲਾ ਗਿਆ ਹੈ। ਹਾਲਾਂਕਿ ਅਕਤੂਬਰ 30 ਤੋਂ ਬਾਅਦ ਪ੍ਰਦੇਸ਼ ਦੀਆਂ ਚੋਟੀਆਂ ’ਚ ਬਰਫ਼ਬਾਰੀ ਨਹੀਂ ਹੋਈਹੈ ਪਰ ਠੰਡ ਨੇ ਪ੍ਰਦੇਸ਼ ਵਾਸੀਆਂ ਦੀਆਂ ਪਰੇਸ਼ਾਨੀਆਂ ਵਧਾਈਆਂ ਹਨ। ਤਾਪਮਾਨ ’ਚ ਗਿਰਾਵਟ ਕਾਰਨ ਲਾਹੌਲ-ਸਪੀਤੀ ਸਮੇਤ ਕੁੱਲੂ, ਕਿੰਨੌਰ ਅਤੇ ਚੰਬਾ ਜ਼ਿਲ੍ਹੇ ਦੀ 12 ਤੋਂ 17 ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਿਤ ਸਾਰੀਆਂ ਝੀਲਾਂ ਅਤੇ ਝਰਨੇ ਜੰਮਣ ਲੱਗੇ ਹਨ।
ਦੇਸ਼ ਅਤੇ ਦੁਨੀਆ ਦੇ ਸੈਲਾਨੀਆਂ ਦੀ ਪਹਿਲੀ ਪਸੰਦ 14190 ਫੁੱਟ ਉੱਚੀ ਚੰਦਰਤਾਲ ਝੀਲ ਸੈਲਾਨੀਆਂ ਲਈ ਪਹਿਲੇ ਹੀ ਬੰਦ ਕਰ ਦਿੱਤੀ ਗਈ। ਸੈਲਾਨੀ ਇਸ ਝੀਲ ਦੇ ਦੀਦਾਰ ਹੁਣ ਅਗਲੇ ਸਾਲ ਹੀ ਕਰ ਸਕਣਗੇ। ਅਟਲ ਟਨਲ ਬਣਨ ਨਾਲ ਇਸ ਵਾਰ ਨਵੰਬਰ ਮਹੀਨੇ ਵਾਹਨਾਂ ਦੀ ਆਵਾਜਾਈ ਹਾਲੇ ਤੱਕ ਸਹੀ ਚੱਲ ਰਹੀ ਹੈ।