ਨਵੀਂ ਦਿੱਲੀ, 24 ਨਵੰਬਰ (ਦਲਜੀਤ ਸਿੰਘ)- ਦਿੱਲੀ – ਐਨ. ਸੀ. ਆਰ. ‘ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ | ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਜਦੋਂ ਮੌਸਮ ਗੰਭੀਰ ਹੋ ਜਾਂਦਾ ਹੈ ਤਾਂ ਉਪਾਅ ਕੀਤੇ ਜਾਂਦੇ ਹਨ। ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਉਪਾਅ ਕੀਤੇ ਜਾਣੇ ਚਾਹੀਦੇ ਹਨ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਹ ਰਾਸ਼ਟਰੀ ਰਾਜਧਾਨੀ ਹੈ ਅਤੇ ਅਸੀਂ ਦੁਨੀਆ ਨੂੰ ਕਿਹੜੇ ਸੰਕੇਤ ਭੇਜ ਰਹੇ ਹਾਂ |
ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਫਿਰ ਕੇਂਦਰ ਨੂੰ ਲਾਈ ਫਿਟਕਾਰ
