ਚੰਡੀਗੜ੍ਹ, 23 ਨਵੰਬਰ (ਦਲਜੀਤ ਸਿੰਘ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਓਰਬਿੱਟ ਕੰਪਨੀ ਖ਼ਿਲਾਫ਼ ਕਾਰਵਾਈ ਨੂੰ ਖਾਰਜ ਕਰਦਿਆਂ ਬੱਸਾਂ ਦੇ ਪਰਮਿੱਟ ਰੱਦ ਕੀਤੇ ਜਾਣ ‘ਤੇ ਰੋਕ ਅਤੇ ਜ਼ਬਤ ਕੀਤੀਆਂ ਬੱਸਾਂ ‘ਤੇ ਸਟੇਅ ਲਾ ਦਿੱਤੀ ਹੈ। ਹਾਈਕੋਰਟ ਨੇ ਜ਼ਬਤ ਕੀਤੀਆਂ ਓਰਬਿੱਟ ਬੱਸਾਂ ਨੂੰ ਛੱਡਣ ਦੇ ਹੁਕਮ ਦਿੱਤੇ ਹਨ।
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦੁਬਾਰਾ ਇਨ੍ਹਾਂ ਬੱਸਾਂ ਦੇ ਪਰਮਿੱਟ ਜਾਰੀ ਕਰਨ ਦੇ ਵੀ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਇਕ ਹੋਰ ਮਾਮਲੇ ‘ਚ ਹਾਈਕੋਰਟ ਨੇ ਮੰਤਰੀ ਰਾਜਾ ਵੜਿੰਗ ਨੂੰ ਇਕ ਪਟੀਸ਼ਨ ‘ਤੇ ਨੋਟਿਸ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਸਿਆਸੀ ਬਦਲਾਖ਼ੋਰੀ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੇ ਹਨ।