ਨੈਸ਼ਨਲ ਡੈਸਕ, 19 ਜੂਨ (ਦਲਜੀਤ ਸਿੰਘ)- ਅੱਜ ਯਾਨੀ ਕਿ ਸ਼ਨੀਵਾਰ ਨੂੰ ਕਾਂਗਰਸ ਸੰਸਦ ਮੈਂਬਰ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਜਨਮ ਦਿਨ ਹੈ। ਰਾਹੁਲ ਗਾਂਧੀ 51 ਸਾਲ ਦੇ ਹੋ ਗਏ ਹਨ। ਇਸ ਸਾਲ ਵੀ ਰਾਹੁਲ ਗਾਂਧੀ ਨੇ ਕੋਰੋਨਾ ਮਹਾਮਾਰੀ ਕਾਰਨ ਆਪਣਾ ਜਨਮ ਦਿਨ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਦੇ ਜਨਮ ਦਿਨ ਮੌਕੇ ਪਾਰਟੀ ਵਰਕਰ ਲੋਕਾਂ ਨੂੰ ਮੁਫ਼ਤ ’ਚ ਜ਼ਰੂਰੀ ਸਾਮਾਨ ਵੰਡਣਗੇ। ਇਸ ’ਚ ਫੇਸ ਮਾਸਕ, ਦਵਾਈਆਂ ਅਤੇ ਰਾਸ਼ਨ ਵੰਡਿਆ ਜਾਵੇਗਾ।
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਵਿਚ ਵਰਕਰ ਮਾਸਕ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਵੰਡਣਗੇ। ਇਸ ਦੇ ਨਾਲ ਹੀ ਪਾਰਟੀ ਆਮ ਲੋਕਾਂ ਨੂੰ ਟੀਕਾ ਲਗਵਾਉਣ ਵਿਚ ਮਦਦ ਕਰੇਗੀ। ਦੱਸ ਦੇਈਏ ਕਿ ਸਾਲ 2020 ਵਿਚ ਵੀ ਮਹਾਮਾਰੀ ਦੀ ਵਜ੍ਹਾ ਕਰ ਕੇ ਰਾਹੁਲ ਨੇ ਆਪਣਾ ਜਨਮ ਦਿਨ ਨਹੀਂ ਮਨਾਇਆ ਸੀ।