ਚੰਡੀਗੜ੍ਹ, 15 ਨਵੰਬਰ (ਦਲਜੀਤ ਸਿੰਘ)- ਰੁਜ਼ਗਾਰ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ ਸਾਹਮਣੇ ਆਇਆ ਹੈ | ਹੁਣ ਨੌਕਰੀਆਂ ‘ਚ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ | ਹਰਿਆਣਾ ਦੀ ਤਰਜ ‘ਤੇ ਪੰਜਾਬ ਸਰਕਾਰ ਕਾਨੂੰਨ ਲਿਆਏਗੀ |
ਸਰਕਾਰੀ ਅਤੇ ਨਿੱਜੀ ਸੈਕਟਰ ਵਿਚ ਕੋਟਾ ਤੈਅ ਹੋਵੇਗਾ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਐਲਾਨ ਇਕ ਅਖਬਾਰ ਅਤੇ ਟੀ.ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕੀਤਾ ਹੈ। ਇਸ ਬਾਰੇ ਵਿਧਾਨ ਸਭਾ ਸੈਸ਼ਨ ਵਿਚ ਵੀ ਕਾਨੂੰਨ ਲਿਆਂਦਾ ਜਾਵੇਗਾ।