ਚੰਡੀਗੜ੍ਹ, 11 ਨਵੰਬਰ (, 11 ਨਵੰਬਰ (ਦਲਜੀਤ ਸਿੰਘ)- ਸਦਨ ‘ਚ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਪੰਜਾਬ ਵਿਚ ਭਾਜਪਾ ਤੇ ਆਰ.ਐੱਸ.ਐੱਸ. ਦੀ ਐਂਟਰੀ ਕਰਵਾਈ ਹੈ, ਜਿਸ ਮਗਰੋਂ ਭਾਜਪਾ ਨੇ ਰਾਜਾਂ ਦੇ ਅਧਿਕਾਰ ਖੋਹਣ ਦਾ ਹੌਸਲਾ ਵਧਾਇਆ | ਵਿਰੋਧੀ ਧਿਰਾਂ ਦੇ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਮੈਂ ਗ੍ਰਹਿ ਮੰਤਰੀ ਨੂੰ ਦੋ ਚਿੱਠੀਆਂ ਦਿੱਤੀਆਂ ਇਕ ਪੰਜਾਬ ਦੀ ਸਰਹੱਦ ਸੀਲ ਕਰਨ ਬਾਰੇ ਤੇ ਦੂਜਾ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਬਾਰੇ | ਉੱਥੇ ਹੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ |
ਅਕਾਲੀ ਦਲ ‘ਤੇ ਮੁੱਖ ਮੰਤਰੀ ਚੰਨੀ ਨੇ ਕੀਤਾ ਵੱਡਾ ਸ਼ਬਦੀ ਹਮਲਾ, ਸਦਨ ‘ਚ ਜੰਮ ਕੇ ਹੋਇਆ ਹੰਗਾਮਾ
