ਪੰਜਾਬ ਵਿਧਾਨ ਸਭਾ ਤੋਂ ਲਾਈਵ ਹੋਏ CM ਚੰਨੀ, BSF ਮੁੱਦੇ ‘ਤੇ ਕਹੀ ਵੱਡੀ ਗੱਲ

channi/nawanpunjab.com

ਚੰਡੀਗੜ੍ਹ, 11 ਨਵੰਬਰ (ਦਲਜੀਤ ਸਿੰਘ)- ਪੰਜਾਬ ਵਿਧਾਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਾਈਵ ਹੋ ਕੇ ਕਿਹਾ ਕਿ ਬੀ. ਐੱਸ. ਐੱਫ. ਮੁੱਦੇ ‘ਤੇ ਸਾਰੀਆਂ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਤਾ ਅਸੀਂ ਇਕੱਲੇ ਨਹੀਂ ਲੈ ਕੇ ਆਏ ਹਾਂ, ਸਗੋਂ ਸਾਰੀਆਂ ਪਾਰਟੀਆਂ ਨਾਲ 4 ਘੰਟੇ ਇਸ ‘ਤੇ ਚਰਚਾ ਹੋਈ, ਜਿਸ ਤੋਂ ਬਾਅਦ ਇਹ ਵਿਧਾਨ ਸਭਾ ਅੰਦਰ ਪੇਸ਼ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਇਸ ਮਤੇ ਸਬੰਧੀ ਅਸੀਂ ਕੁੱਝ ਵੀ ਨਹੀਂ ਬਦਲ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਬਾਕੀ ਪਾਰਟੀਆਂ ਨੇ ਕਿਹਾ, ਉਹੀ ਮਤਾ ਆਇਆ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਸਾਂਝੀ ਲੜਾਈ ਹੈ ਅਤੇ ਸਾਰੀਆਂ ਪਾਰਟੀਆਂ ਇਸ ਸਬੰਧੀ ਸੁਝਾਅ ਦੇਣ। ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਲੋਕ ਕਹਿਣਗੇ, ਇਸ ਲੜਾਈ ‘ਚ ਉਹੀ ਹੋਵੇਗਾ ਅਤੇ ਇਹ ਲੜਾਈ ਸਾਂਝੇ ਤੌਰ ‘ਤੇ ਲੜੀ ਜਾਵੇਗੀ।

Leave a Reply

Your email address will not be published. Required fields are marked *