ਹੁਸ਼ਿਆਰਪੁਰ, 6 ਨਵੰਬਰ (ਦਲਜੀਤ ਸਿੰਘ)- ਹੁਸ਼ਿਆਰਪੁਰ ਪੁਲਸ ’ਚ ਤਾਇਨਾਤ ਬਤੌਰ ਏ. ਐੱਸ. ਆਈ. ਦੀ ਗੋਲ਼ੀ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਬਤੌਰ ਏ. ਐੱਸ. ਆਈ. ਡਿਊਟੀ ਦੌਰਾਨ ਆਪਣੀ ਸੇਵਾ ਨਿਭਾਅ ਰਿਹਾ ਸੀ ਕਿ ਆਪਣੀ ਪਿਸੌਤਲ ਸਾਫ਼ ਕਰਦੇ ਸਮੇਂ ਉਸ ਤੋਂ ਅਚਾਨਕ ਗੋਲ਼ੀ ਚੱਲ ਗਈ। ਇਸ ਦੌਰਾਨ ਏ. ਐੱਸ. ਆਈ. ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦਕਿ ਮਾਮਲੇ ਦੀ ਜਾਂਚ ਉਪਰੰਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।
ਗੋਲ਼ੀ ਲੱਗਣ ਨਾਲ ਮੌਤ ਦੇ ਮੂੰਹ ’ਚ ਗਏ ਏ. ਐੱਸ. ਆਈ. ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋਕਿ ਚਾਰ ਦਿਨ ਪਹਿਲਾਂ ਛੁੱਟੀ ਕੱਟਣ ਤੋਂ ਬਾਅਦ ਬੀਤੇ ਦਿਨ ਡਿਊਟੀ ’ਤੇ ਵਾਪਸ ਆਇਆ ਸੀ। ਇਸ ਦੌਰਾਨ ਗੱਡੀ ’ਚ ਬੈਠਦੇ ਹੋਏ ਆਪਣੀ ਪਿਸਤੌਲ ਨੂੰ ਸਾਫ਼ ਕਰਨ ਲੱਗਾ ਕਿ ਗੋਲ਼ੀ ਚੱਲ ਗਈ, ਜਿਸ ਨਾਲ ਗੁਰਮੀਤ ਸਿੰਘ ਦੀ ਮੌਤ ਹੋ ਗਈ। ਪਰਿਵਾਰ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।