ਨਵੀਂ ਦਿੱਲੀ, 16 ਜੂਨ (ਦਲਜੀਤ ਸਿੰਘ)- ਅੱਜ ਯਾਨੀ ਕਿ ਬੁੱਧਵਾਰ ਤਾਜ ਮਹੱਲ ਨੂੰ ਪੂਰੇ ਦੋ ਮਹੀਨੇ ਬਾਅਦ ਖੋਲ੍ਹ ਦਿੱਤਾ ਗਿਆ ਹੈ। ਦਰਅਸਲ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ 15 ਜੂਨ ਤੱਕ ਤਾਜ ਮਹੱਲ ਬੰਦ ਰੱਖਣ ਦੇ ਹੁਕਮ ਦਿੱਤੇ ਸਨ। ਤਾਜ ਮਹੱਲ ਖੋਲ੍ਹਣ ਤੋਂ ਬਾਅਦ ਸਵੇਰੇ ਹੀ ਸੈਲਾਨੀ ਤਾਜ ਦਾ ਦੀਦਾਰ ਕਰਨ ਪਹੁੰਚ ਰਹੇ ਹਨ।
ਭਾਰਤੀ ਪੁਰਾਤਤੱਵ ਸਰਵੇਖਣ (ਏ. ਐੱਸ. ਆਈ.) ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਤਾਜ ਮਹੱਲ ’ਚ ਇਕ ਸਮੇਂ’ਚ 650 ਸੈਲਾਨੀਆਂ ਨੂੰ ਹੀ ਐਂਟਰੀ ਮਿਲੇਗੀ।