ਮੁਕਤਸਰ , ਅੱਜ ਮੁਕਤਸਰ ਅਤੇ ਮਲੋਟ ਵਿਧਾਨ ਸਭਾ ਹਲਕਿਆਂ ਦੀਆਂ ਅਲੱਗ – ਅਲੱਗ ਮੀਟਿੰਗਾਂ ਸੂਬੇ ਦੇ ਜਨਰਲ ਸਕੱਤਰ ਦਿਆਲ ਸੋਢੀ ਜੀ ਦੀ ਅਗਵਾਈ ਹੇਠ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿੱਚ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਅਤੇ ਜਨਰਲ ਸਕੱਤਰ, ਮੰਡਲਾਂ ਦੇ ਪ੍ਰਧਾਨ, ਮੰਡਲਾਂ ਦੇ ਇੰਚਾਰਜ, ਵਿਧਾਨ ਸਭਾਵਾਂ ਦੇ ਇੰਚਾਰਜ ਹਾਜ਼ਰ ਸਨ।ਇਸ ਮੌਕੇ ਬੂਥਾਂ ਦੀ ਰਚਨਾ ਨੂੰ ਪੂਰਾ ਕਰਵਾਉਣ ਲਈ ਕੰਮ ਦੀ ਵੰਡ ਕੀਤੀ ਗਈ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ।
ਮੁਕਤਸਰ ਅਤੇ ਮਲੋਟ ਵਿਧਾਨ ਸਭਾ ਹਲਕਿਆਂ ਦੀਆਂ ਅਲੱਗ-ਅਲੱਗ ਮੀਟਿੰਗਾਂ ਕੀਤੀਆਂ ਗਈਆਂ
