ਹਰਿਆਣਾ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹੇਂਦਰਗੜ੍ਹ ਜਿਲ੍ਹੇ ਦੇ ਇਤਿਹਾਸਿਕ ਸਥਾਨਾਂ ਨੂੰ ਸੈਰ੍ਰਸਪਾਟਾ ਖੇਤਰ ਵਜੋ ਵਿਕਸਿਤ ਕੀਤਾ ਜਾਵੇਗਾ। ਰਾਜ ਸਰਕਾਰ ਇਸ ਦੇ ਲਈ ਯੋਜਨਾਬੱਧ ਢੰਗ ਨਾਲ ਕਾਰਜ ਕਰ ਰਹੀ ਹੈ। ਮਾਧੋਗੜ੍ਹ ਕਿਲਾ ਤੇ ਰਾਣੀ ਤਾਲਾਬ ਦੇ ਮੁੜਨਿਰਮਾਣ ਦਾ ਕਾਰਜ ਹੋ ਚੁੱਕਾ ਹੈ ਅਤੇ ਰਾਣੀ ਮਹਿਲ ਦਾ ਕਾਰਜ ਵੀ ਆਖੀਰੀ ਪੜਾਅ ਵਿਚ ਹੈ। ਇਸ ਕੰਮ ਤੇ 9 ਕਰੋੜ ਰੁਪਏ ਖਰਚ ਹੋਣਗੇ।
