ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾਈਟ ਅਤੇ ਕੈਮਰਾ ਤਾਂ ਪਸੰਦ ਹੈ, ਪਰ ਉਹ ਨੋ -ਐਕਸ਼ਨ ਵਾਲੇ ਮੁੱਖ ਮੰਤਰੀ ਹਨ। ਮੁੱਖ ਮੰਤਰੀ ਚੰਨੀ ਨੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ ਕਰਦਿਆਂ ਬਠਿੰਡਾ ਦੇ ਦੋ ਕਿਸਾਨਾਂ ਨਾਲ ਫ਼ੋਟੋਆਂ ਖਿਚਵਾਈਆਂ ਅਤੇ ਉਨ੍ਹਾਂ ਫ਼ੋਟੋਆਂ ਨੂੰ ਪੰਜਾਬ ਭਰ ਵਿੱਚ ਕੰਧਾਂ, ਬੱਸਾਂ ਦੇ ਪਿੱਛੇ ਅਤੇ ਬੱਸ ਅੱਡਿਆਂ ਸਮੇਤ ਰੇਲਵੇ ਸਟੇਸ਼ਨਾਂ ਅਤੇ ਹੋਰ ਥਾਵਾਂ ‘ਤੇ ਲੱਗੇ ਹੋਰਡਿੰਗਾਂ ‘ਤੇ ਲਗਵਾ ਕੇ ਪ੍ਰਚਾਰ- ਪ੍ਰਸਾਰ ਤਾਂ ਬਹੁਤ ਕੀਤਾ, ਪਰ ਉਨ੍ਹਾਂ ਕਿਸਾਨਾਂ ਨੂੰ ਹੁਣ ਤੱਕ ਕੋਈ ਮੁਆਵਜ਼ਾ ਰਾਸ਼ੀ ਨਹੀਂ ਮਿਲੀ।
ਡਰਾਮੇਬਾਜ਼ੀ ਮੁੱਖ ਮੰਤਰੀ ਚੰਨੀ ਨੇ ਜਿਹੜੇ ਕਿਸਾਨਾਂ ਨਾਲ ਫ਼ੋਟੋਆਂ ਖਿਚਵਾਈਆਂ ਉਨ੍ਹਾਂ ਨੂੰ ਵੀ ਨਹੀਂ ਮਿਲਿਆ ਮੁਆਵਜ਼ਾ: ਰਾਘਵ ਚੱਢਾ
