ਚੰਡੀਗੜ੍ਹ 21 ਅਕਤੂਬਰ (ਦਲਜੀਤ ਸਿੰਘ)- ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਆਈ.ਟੀ ਪੰਜਾਬ ਅਤੇ ਸੋਸ਼ਲ ਮੀਡੀਆ ਦੀ ਇੱਕ ਵਿਸ਼ੇਸ਼ ਜਥੇਬੰਦਕ ਮੀਟਿੰਗ ਸੂਬਾ ਕਨਵੀਨਰ ਰਾਕੇਸ਼ ਗੋਇਲ ਦੀ ਪ੍ਰਧਾਨਗੀ ਹੇਠ, ਸੂਬਾ ਭਾਜਪਾ ਮੁੱਖ ਦਫਤਰ ਚੰਡੀਗੜ੍ਹ ਵਿਖੇ ਹੋਈ, ਜਿਸ ਵਿੱਚ ਭਾਜਪਾ ਆਈ.ਟੀ. ਅਤੇ ਸੋਸ਼ਲ ਮੀਡੀਆ ਸੈੱਲ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਨੇ ਭਾਗ ਲਿਆ। ਇਸ ਮੌਕੇ ਭਾਜਪਾ ਆਈ.ਟੀ. ਅਤੇ ਸੋਸ਼ਲ ਮੀਡੀਆ ਦੇ ਕੌਮੀ ਕਨਵੀਨਰ ਅਮਿਤ ਮਾਲਵੀਆ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਭਾਜਪਾ ਜਨਤਾ ਯੁਵਾ ਮੋਰਚਾ ਦੇ ਰਾਸ਼ਟਰੀ ਸਕੱਤਰ ਗਜੇਂਦਰ ਬਾਗਾ, ਭਾਜਪਾ ਦੇ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ ਵੀ ਮੌਜੂਦ ਸਨ। ਮੀਟਿੰਗ ਵਿੱਚ ਪੁੱਜਣ ’ਤੇ ਅਮਿਤ ਮਾਲਵੀਆ ਦਾ ਸੂਬਾ ਕਨਵੀਨਰ ਰਾਕੇਸ਼ ਗੋਇਲ ਨੇ ਦੋਸ਼ਾਲਾ ਅਤੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਮੀਟਿੰਗ ਦਾ ਉਦਘਾਟਨ ਦੀਪ ਪ੍ਰਜਵਲਤ ਕਰ ਕੇ ਕੀਤਾ ਗਿਆ। ਇਸ ਮੌਕੇ ਸਟੇਟ ਕੋਆਰਡੀਨੇਟਰ ਰਾਕੇਸ਼ ਗੋਇਲ ਨੇ ਆਈ.ਟੀ. ਅਤੇ ਸੋਸ਼ਲ ਮੀਡੀਆ ਨਾਲ ਸਬੰਧਤ ਪ੍ਰੈਜੰਨਟੇਸ਼ਨ ਹਾਜ਼ਰ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤੀ। ਭਾਜਪਾ ਆਈ.ਟੀ ਅਤੇ ਸੋਸ਼ਲ ਮੀਡੀਆ ਦੇ ਕੌਮੀ ਕਨਵੀਨਰ ਅਮਿਤ ਮਾਲਵੀਆ ਨੇ ਹਾਜ਼ਰ ਵਰਕਰਾਂ ਨੂੰ ਆਪਣੇ ਸੰਬੋਧਨ ਵਿੱਚ, ਆਈ.ਟੀ. ਅਤੇ ਸੋਸ਼ਲ ਮੀਡੀਆ ਦਾ ਇੱਕ ਰਾਜਨੀਤਿਕ ਪਾਰਟੀ ਵਿੱਚ ਕੀ ਮਹੱਤਵ ਹੈ ਅਤੇ ਕਿਸ ਤਰੀਕੇ ਨਾਲ ਅਸੀਂ ਲੋਕਾਂ ਨੂੰ ਆਪਣਾ ਸੰਦੇਸ਼ ਦੇ ਸਕਦੇ ਹਾਂ, ਇਸਦੇ ਬਾਰੇ ਅਤੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਆਈ.ਟੀ. ਅਤੇ ਸੋਸ਼ਲ ਮੀਡੀਆ ਦੀ ਭੂਮਿਕਾ ਕੀ ਹੋਵੇਗੀ ਅਤੇ ਇਸ ਨੂੰ ਬਿਹਤਰ ਤਰੀਕੇ ਨਾਲ ਕਿਵੇਂ ਕੀਤਾ ਜਾ ਸਕਦਾ ਹੈ ਸਾਰਿਆਂ ਨੂੰ ਸੇਧ ਦਿੱਤੀI ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ‘ਸਬਦਾ ਸਾਥ-ਸਬਕਾ ਵਿਕਾਸ’ ਦੇ ਤਹਿਤ ਪੂਰੇ ਭਾਰਤ ਵਿੱਚ ਵਿਕਾਸ ਦਾ ਰਾਹ ਪੱਧਰਾ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਵੇਂ ਉਦਯੋਗਾਂ ਨੂੰ ਸਟਾਰਟ-ਅਪਸ ਰਾਹੀਂ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ, ਜਿਸ ਦਾ ਨੌਜਵਾਨਾਂ ਵੱਲੋਂ ਭਰਪੂਰ ਫਾਇਦਾ ਲਿਆ ਜਾ ਰਿਹਾ ਹੈ।
ਦੇਸ਼ ਨੂੰ ਸਵੈ-ਨਿਰਭਰ ਅਤੇ ਵਿਸ਼ਵ-ਗੁਰੂ ਅਤੇ ਵਿਸ਼ਵ-ਸ਼ਕਤੀ ਬਣਾਉਣ ਲਈ, ‘ਮੇਡ ਇਨ ਇੰਡੀਆ-ਮੇਕ ਇਨ ਇੰਡੀਆ’ ਦੇ ਤਹਿਤ ਭਾਰਤ ਵਿੱਚ ਸੁਈ ਤੋਂ ਲੈ ਕੇ ਜਹਾਜ਼ਾਂ ਅਤੇ ਹਥਿਆਰਾਂ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ. ਤਾਂ ਜੋ ਵਿਦੇਸ਼ਾਂ ‘ਤੇ ਨਿਰਭਰਤਾ ਘਟੇ ਅਤੇ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਜਾ ਰਹੇ ਪੇਸ਼ੇਵਰਾਂ ਅਤੇ ਹੋਰ ਨੌਜਵਾਨਾਂ ਨੂੰ ਦੇਸ਼ ਵਿੱਚ ਹੀ ਰੁਜ਼ਗਾਰ ਮਿਲੇI ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਆਈ.ਟੀ. ਅਤੇ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਹੈI ਉਸਨੇ ਆਈ.ਟੀ. ਅਤੇ ਸੋਸ਼ਲ ਮੀਡੀਆ ਨੂੰ ਸੰਗਠਨ ਦੇ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ, ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਕਿਸਾਨ-ਪੱਖੀ ਅਤੇ ਲੋਕ-ਪੱਖੀ ਨੀਤੀਆਂ ਅਤੇ ਪਾਰਟੀ ਦੇ ਪਖ ਨੂੰ ਆਈ.ਟੀ. ਅਤੇ ਸੋਸ਼ਲ ਮੀਡੀਆ ਰਾਹੀੰ ਦ੍ਰਿੜਤਾ ਨਾਲ ਜਨਤਾ ਦੇ ਸਾਹਮਣੇ ਰੱਖਣ ਲਈ ਕਿਹਾI ਸਾਰੇ ਜ਼ਿਲ੍ਹਿਆਂ ਤੋਂ ਆਏ ਆਈ.ਟੀ. ਅਤੇ ਸੋਸ਼ਲ ਮੀਡੀਆ ਦੇ ਕਨਵੀਨਰਾਂ ਦੀ ਸ਼ਿਲਾਘਾ ਕਰਦੇ ਹੋਏ ਸ਼ਰਮਾ ਨੇ ਉਨ੍ਹਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਵਧੇਰੇ ਜੋਸ਼ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਦਿਨੇਸ਼ ਕੁਮਾਰ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਆਈ.ਟੀ. ਅਤੇ ਸੋਸ਼ਲ ਮੀਡੀਆ ਵਰਕਰਾਂ ਨੂੰ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਬਾਰੇ ਮਾਰਗਦਰਸ਼ਨ ਦਿੱਤਾI ਗਜੇਂਦਰ ਬਾਗਾ ਨੇ ਆਪਣੇ ਸੰਬੋਧਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਕੇਜਰੀਵਾਲ ਅਤੇ ਉਸਦੀ ਸਰਕਾਰ ਨੇ ਕਿਸਾਨ ਅੰਦੋਲਨ ਦੇ ਨਾਂ ਤੇ ਝੂਠ ਬੋਲ ਕੇ ਅਤੇ ਝੂਠੇ ਵਾਅਦਿਆਂ ਰਾਹੀੰ ਭੜਕਾਉਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਵੱਲੋਂ ਪਹਿਲਾ ਖੇਤੀਬਾੜੀ ਕਾਨੂੰਨ ਦਿੱਲੀ ਵਿੱਚ ਲਾਗੂ ਕੀਤੇ ਗਏ ਸਨ। ਗਜੇਂਦਰ ਬਾਗਾ ਵਲੋਂ ਕੇਜਰੀਵਾਲ ਸਰਕਾਰ ਵਲੋਂ ਲਾਗੂ ਕੀਤੇ ਗਏ ਕਾਨੂੰਨਾਂ ਦੀਆਂ ਕਾਪੀਆਂ ਸਾਰੇ ਆਈ.ਟੀ. ਅਤੇ ਸੋਸ਼ਲ ਮੀਡੀਆ ਵਰਕਰਾਂ ਨੂੰ ਵੀ ਵੰਡਿਆ ਗਈਆਂI ਇਸ ਮੌਕੇ ਭਾਜਪਾ ਆਈ.ਟੀ. ਅਤੇ ਸੋਸ਼ਲ ਮੀਡੀਆ ਪੰਜਾਬ ਦੇ ਸਹਿ-ਕਨਵੀਨਰ ਅਜੇ ਅਰੋੜਾ, ਅਤੁਲ ਗੋਇਲ, ਕੁਲਵੰਤ ਸਿੰਘ, ਪ੍ਰਤੀਕ ਆਹਲੂਵਾਲੀਆ, ਕੰਵਰ ਇੰਦਰਜੀਤ, ਤਰੁਣ ਜੈਨ ਅਤੇ ਬ੍ਰਿਜੇਸ਼ ਮੋਦਗਿਲ ਆਦਿ ਹਾਜ਼ਰ ਸਨ।