ਨਵੀਂ ਦਿੱਲੀ, 16 ਅਕਤੂਬਰ (ਦਲਜੀਤ ਸਿੰਘ)- ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੇ ਦਿੱਲੀ-ਹਰਿਆਣਾ ਸਰਹੱਦ ਦੇ ਨੇੜੇ ਸਿੰਘੂ ਵਿਖੇ ਵਾਪਰੀ ਘਟਨਾ ‘ਤੇ ਕਿਹਾ ਕਿ ਜੋ ਵੀ ਹੋਇਆ ਉਹ ਗਲਤ ਹੈ | ਟਿਕੈਤ ਦਾ ਕਹਿਣਾ ਹੈ ਕਿ ਪੁਲਿਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲਾ ਜਾਂਚ ਦੇ ਅਧੀਨ ਹੈ। ਇਹ ਸਾਡੇ ਵਿਰੋਧ ਨੂੰ ਪ੍ਰਭਾਵਿਤ ਨਹੀਂ ਕਰੇਗਾ |
ਸਿੰਘੂ ਵਿਖੇ ਵਾਪਰੀ ਘਟਨਾ ਸਾਡੇ ਵਿਰੋਧ ਪ੍ਰਦਰਸ਼ਨ ਨੂੰ ਨਹੀਂ ਕਰੇਗੀ ਪ੍ਰਭਾਵਿਤ : ਰਾਕੇਸ਼ ਟਿਕੈਤ
