ਅਗਨੀਵੀਰ ਜਸ਼ਨਪ੍ਰੀਤ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਰੋਂਦੀ ਨਹੀਂ ਦੇਖੀ ਜਾਂਦੀ ਮਾਂ

ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਦੇ ਅਗਨੀਵੀਰ ਜਵਾਨ ਜਸ਼ਨਪ੍ਰੀਤ ਸਿੰਘ (21) ਪੁੱਤਰ ਸੁਰਜੀਤ ਸਿੰਘ ਦੀ ਝਾਰਖੰਡ ‘ਚ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਖ਼ਬਰ ਦਾ ਪਤਾ ਲੱਗਦੇ ਹੀ ਜਸ਼ਨਪ੍ਰੀਤ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਜਸ਼ਨਪ੍ਰੀਤ ਦਾ ਉਸ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਦੇ ਛੋਟੇ ਭਰਾ ਨੇ ਕਰਨਦੀਪ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਬੀਤੇ ਅਪ੍ਰੈਲ ਮਹੀਨੇ ਹੀ ਅਗਨੀਵੀਰ ਭਰਤੀ ਹੋਇਆ ਸੀ ਅਤੇ ਉਸ ਨੇ ਇਕ ਮਈ, 2025 ਨੂੰ ਰਾਮਗੜ੍ਹ ਰਾਂਚੀ, ਝਾਰਖੰਡ ਵਿਖੇ ਟ੍ਰੇਨਿੰਗ ਸ਼ੁਰੂ ਕੀਤੀ ਸੀ ਅਤੇ 12 ਦਸੰਬਰ ਨੂੰ ਉਸ ਦੀ ਟ੍ਰੇਨਿੰਗ ਖ਼ਤਮ ਹੋਣੀ ਸੀ।

18 ਨਵੰਬਰ ਨੂੰ ਜਸ਼ਨਪ੍ਰੀਤ ਆਪਣੀ ਟ੍ਰੇਨਿੰਗ ਦੌਰਾਨ ਗਰਾਊਂਡ ਦੇ ਚੱਕਰ ਲਾ ਰਿਹਾ ਸੀ ਕਿ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਮਿਲਟਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਜਸ਼ਨਪ੍ਰੀਤ ਦੇ ਪਿਤਾ ਸੁਰਜੀਤ ਸਿੰਘ ਦੀ ਤਕਰੀਬਨ 5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ ‘ਚ ਇਕ ਛੋਟਾ ਭਰਾ ਕਰਨ ਅਤੇ ਉਸ ਦੀ ਮਾਤਾ ਅਮਰਜੀਤ ਕੌਰ ਰਹਿ ਗਏ ਹਨ। ਪਿੰਡ ਵਾਸੀਆਂ ਨੇ ਸਰਕਾਰ ਨੂੰ ਪੀੜਤ ਪਰਿਵਾਰ ਦੇ ਛੋਟੇ ਭਰਾ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *