ਤਰਨਤਾਰਨ ਤੋਂ ‘ਆਪ’ ਦੇ ਨਵੇਂ ਬਣੇ ਵਿਧਾਇਕ ਹਰਮੀਤ ਸੰਧੂ ਨੇ ਚੁੱਕੀ ਸਹੁੰ, ਚੌਥੀ ਵਾਰ ਜਿੱਤ ਦਰਜ ਕਰਵਾ ਕੇ ਪੁੱਜੇ ਵਿਧਾਨ ਸਭਾ

ਤਰਨਤਾਰਨ – ਤਰਨਤਾਰਨ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕਰਵਾਉਣ ਵਾਲੇ ਹਰਮੀਤ ਸਿੰਘ ਸੰਧੂ ਅੱਜ ਸਹੁੰ ਚੁੱਕਣ ਜਾ ਰਹੇ ਹਨ। ਵਿਧਾਨ ਸਭਾ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਨ੍ਹਾਂ ਨੂੰ ਅਹੁਦੇ ਦਾ ਭੇਦ ਗੁਪਤ ਰੱਖਣ ਦੀ ਸਹੁੰ ਚਕਾਉਣਗੇ।
ਹਰਮੀਤ ਸਿੰਘ ਸੰਧੂ ਸਾਲ 2002 ਤੇ 2007 ਅਤੇ 2012 ਵਿਚ ਤਿੰਨ ਵਾਰ ਲਗਾਤਾਰ ਤਰਨਤਾਰਨ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਜੁਲਾਈ ਮਹੀਨੇ ’ਚ ਉਹ ‘ਆਪ’ ਵਿਚ ਸ਼ਾਮਲ ਹੋਏ ਸਨ ਅਤੇ 11 ਨਵੰਬਰ ਨੂੰ ਜ਼ਿਮਨੀ ਚੋਣ ਜਿੱਤ ਕੇ ਹੁਣ ਚੌਥੀ ਵਾਰ ਵਿਧਾਨ ਸਭਾ ਪੁੱਜੇ ਹਨ।

Leave a Reply

Your email address will not be published. Required fields are marked *