ਹਾਈ ਕੋਰਟ ਵਲੋਂ ‘ਆਪ’ MLA ਮਨਜਿੰਦਰ ਸਿੰਘ ਲਾਲਪੁਰਾ ਨੂੰ ਵੱਡਾ ਝਟਕਾ

ਚੰਡੀਗੜ੍ਹ – ਪੰਜਾਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ। ਲਾਲਪੁਰਾ ਨੇ ਛੇੜਛਾੜ ਮਾਮਲੇ ਵਿੱਚ ਆਪਣੇ ਖਿਲਾਫ਼ ਸਜ਼ਾ ਸਸਪੈਂਡ ਕਰਨ ਦੀ ਪਟੀਸ਼ਨ ਪਾਈ ਸੀ, ਜਿਸ ਨੂੰ ਹਾਈ ਕੋਰਟ ਵਲੋਂ ਖਾਰਜ ਕਰ ਦਿੱਤਾ ਹੈ। ਹਾਲਾਂਕਿ ਅਜੇ ਡੀਟੇਲ ਆਰਡਰ ਆਉਣਾ ਬਾਕੀ ਹੈ ਪਰ ਹਾਈ ਕੋਰਟ ਦੇ ਇਸ ਫ਼ੈਸਲੇ ਨਾਲ ਮਨਜਿੰਦਰ ਲਾਲਪੁਰਾ ਲਈ ਕਾਨੂੰਨੀ ਚੁਣੌਤੀਆਂ ਵਧ ਗਈਆਂ ਹਨ। ਇਹ ਮਾਮਲਾ ਛੇੜਛਾੜ ਦੇ ਦੋਸ਼ਾਂ ਨਾਲ ਸੰਬੰਧਿਤ ਹੈ, ਜਿਸ ਵਿੱਚ ਲਾਲਪੁਰਾ ਪਹਿਲਾਂ ਹੀ ਜ਼ਿੰਮੇਵਾਰ ਹਨ।
ਖ਼ਬਰਾਂ ਹਨ ਕਿ ਹਾਈ ਕੋਰਟ ਦੇ ਇਸ ਫ਼ੈਸਲੇ ਨਾਲ ਮਨਜਿੰਦਰ ਲਾਲਪੁਰਾ ਦੀ ਪਾਰਟੀ ਵਿੱਚ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ, ਖ਼ਾਸ ਕਰਕੇ ਚੋਣਾਂ ਦੇ ਸੰਦਰਭ ਵਿੱਚ। ਹਾਈ ਕੋਰਟ ਦੇ ਅਗਲੇ ਡੀਟੇਲ ਆਰਡਰ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ, ਜੋ ਮਾਮਲੇ ਦੇ ਹੋਰ ਨੁਕਤੇ ਸਾਹਮਣੇ ਲਿਆਵੇਗਾ।

ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਪੂਰਾ ਮਾਮਲਾ ਰਿਕਾਰਡ ਦੇਣ ਦੇ ਹੁਕਮ ਦਿੱਤੇ ਸਨ। ਤਰਨਤਾਰਨ ਅਦਾਲਤ ਨੇ ਇਸ ਮਾਮਲੇ ਵਿੱਚ ਵਿਧਾਇਕ ਮਨਜਿੰਦਰ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਹੁਣ ਹਾਈ ਕੋਰਟ ਦੇ ਫੈਸਲੇ ਨਾਲ ਮਨਜਿੰਦਰ ਲਾਲਪੁਰਾ ਲਈ ਕਾਨੂੰਨੀ ਚੁਣੌਤੀਆਂ ਵਧ ਗਈਆਂ ਹਨ।

Leave a Reply

Your email address will not be published. Required fields are marked *