ਮੋਗਾ : ਜ਼ਿਲ੍ਹਾ ਪ੍ਰਧਾਨ ਲੱਖੋਵਾਲ ਭੁਪਿੰਦਰ ਸਿੰਘ ਦੌਲਤਪੁਰਾ, ਲਖਵਿੰਦਰ ਸਿੰਘ ਦੌਲੇਵਾਲਾ ਜਿਲ੍ਹਾ ਪ੍ਰਧਾਨ ਰਾਜੇਵਾਲ, ਬਲੌਰ ਸਿੰਘ ਘੱਲ ਵਿੱਤ ਸਕੱਤਰ ਉਗਰਾਹਾਂ, ਕਸ਼ਮੀਰ ਸਿੰਘ ਭੇਖਾ ਬੀਕੇਯੂ ਕ੍ਰਾਂਤੀਕਾਰੀ, ਮਨਪ੍ਰੀਤ ਸਿੰਘ ਵਰ੍ਹੇ ਕਾਦੀਆਂ, ਸੁੱਖਾ ਸਿੰਘ ਵਿਰਕ ਪ੍ਰਧਾਨ ਬੀਕੇਯੂ ਪੰਜਾਬ, ਸੂਰਤ ਸਿੰਘ ਪ੍ਰਧਾਨ ਏਆਈਕੇਐੱਸ, ਜਸਮੇਲ ਸਿੰਘ ਜ਼ਿਲਾ ਪ੍ਰੈੱਸ ਸਕੱਤਰ ਕੇਕੇਯੂ ਸਮੂਹ ਸੰਯੁਕਤ ਕਿਸਾਨ ਮੋਰਚਾ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡੀਸੀ ਮੋਗਾ ਨੂੰ ਤਹਿਸੀਲਦਾਰ ਵਿਕਾਸ ਸ਼ਰਮਾ ਦੇ ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਲਈ ਸੌਂਪਿਆ ਮੰਗ ਪੱਤਰ ‘ਚ ਆਪਣੀਆਂ ਮੰਗਾਂ ਜਿਵੇਂ ਅਗਸਤ ਅਤੇ ਸਤੰਬਰ 2025 ਦੌਰਾਨ ਮੀਂਹ ਅਤੇ ਹੜ੍ਹਾਂ ਕਾਰਨ ਪੰਜਾਬ ਦੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ।
ਲਗਪਗ 59 ਇਨਸਾਨਾਂ ਦੀ ਜਾਨ ਚਲੀ ਗਈ, ਘਰ ਢਹਿ ਗਏ, ਪਸ਼ੂ ਰੁੜ੍ਹ ਗਏ, ਜ਼ਮੀਨਾਂ ਦਰਿਆ ਖੁਰਦ ਬੁਰਦ ਹੋ ਗਈਆਂ, ਖੇਤਾਂ ਵਿਚ ਗਾਰ ਭਰ ਗਈ ਅਤੇ ਫਸਲਾਂ ਤਬਾਹ ਹੋ ਗਈਆਂ ਹਨ। ਇਸ ਵਾਰ ਬਾਰਿਸ਼ ਤੋਂ ਇਲਾਵਾ ਝੋਨੇ ਤੇ ਹਲਦੀ ਰੋਗ ਅਤੇ ਬੌਨਾ ਰੋਗ ਦਾ ਹਮਲਾ ਹੋਣ ਕਾਰਨ ਝੋਨੇ ਦਾ ਝਾੜ 8 ਤੋਂ 10 ਕੁਇੰਟਲ ਤੱਕ ਪ੍ਰਤੀ ਏਕੜ ਘਟ ਗਿਆ। ਪਰਾਲ਼ੀ ਦਾ ਪ੍ਰਬੰਧ ਕਰਨ ਲਈ ਨਾ ਤਾਂ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿਚ ਮਸ਼ੀਨਰੀ ਦਿੱਤੀ ਗਈ ਅਤੇ ਨਾਂ ਹੀ ਕੋਈ ਨਕਦ ਸਹਾਇਤਾ। ਡੀਏਪੀ ਖਾਦ ਦੀ ਭਾਰੀ ਘਾਟ ਕਾਰਨ ਕਿਸਾਨ ਕਣਕ ਬੀਜਣ ਤੋਂ ਲੇਟ ਹੋ ਰਹੇ ਹਨ। ਇੱਥੇ ਵਰਨਣ ਯੋਗ ਹੈ ਕਿ 15 ਨਵੰਬਰ ਤੋਂ ਬਾਅਦ ਬੀਜੀ ਕਣਕ ਦਾ ਝਾੜ ਡੇਢ ਕੁਇੰਟਲ ਪ੍ਰਤੀ ਏਕੜ ਹਰ ਹਫਤੇ ਘਟ ਜਾਂਦਾ ਹੈ। 8 ਅਕਤੂਬਰ ਨੂੰ ਦਿੱਤੇ ਗਏ ਮੰਗ ਪੱਤਰ ਅਨੁਸਾਰ ਹੜ੍ਹਾਂ ਦੀ ਪੱਕੇ ਤੌਰ ਤੇ ਰੋਕਥਾਮ ਕਰਨ ਅਤੇ ਮੁਆਵਜ਼ੇ ਵਗੈਰਾ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।
ਬਿਜਲੀ ਸੋਧ ਬਿੱਲ 2025 ਰਾਜਾਂ ਦੇ ਅਧਿਕਾਰਾਂ ਤੇ ਡਾਕਾਹੈ ਅਤੇ ਬਿਜਲੀ ਵੰਡ ਦੇ ਖੇਤਰ ਵਿਚ ਨਿੱਜੀਕਰਨ ਲਾਗੂ ਕਰਨ ਦੀ ਸਾਜਿਸ਼ ਹੈ। ਇਸ ਸੋਧ ਬਿੱਲ ਦੀ ਤਜਵੀਜ਼ ਨੂੰ ਰੱਦ ਕਰਨ ਲਈ ਅੱਠ ਨਵੰਬਰ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਨੂੰ ਲਿਖਿਆ ਜਾਵੇ। ਇਸ ਸਮੇਂ ਬਲਕਰਨ ਸਿੰਘ ਢਿੱਲੋਂ, ਲਖਵਿੰਦਰ ਸਿੰਘ ਰੌਲੀ, ਗੁਰਮੇਲ ਸਿੰਘ ਡਰੋਲੀ ਬਲਾਕ ਪ੍ਰਧਾਨ, ਕੁਲਦੀਪ ਕੌਰ, ਮੋਦਨ ਸਿੰਘ ਨਿਧਾਵਾਲਾ, ਸੂਰਤ ਸਿੰਘ ਕਾਦਰ ਵਾਲਾ, ਮੋਹਨ ਸਿੰਘ ਜੀਂਦੜਾਂ, ਜਗਤਾਰ ਸਿੰਘ ਚੋਟੀਆਂ, ਮੇਜਰ ਸਿੰਘ, ਜਗਜੀਤ ਸਿੰਘ ਸੈਦੋਕੇ, ਪ੍ਰਧਾਨ ਸੁਖਵੀਤ ਸਿੰਘ, ਸੁਖਦੇਵ ਸਿੰਘ, ਗੁਰਬੀਰ ਸਿੰਘ, ਸੁਖਵਿੰਦਰ ਸਿੰਘ ਰਾਜੇਵਾਲ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਦਲੀਪ ਸਿੰਘ, ਅਮਰਜੀਤ ਸਿੰਘ, ਹਰਬੰਸ ਸਿੰਘ, ਸੁਰਜੀਤ ਸਿੰਘ, ਜੰਗੀਰ ਸਿੰਘ, ਹਰਜੀਤ ਸਿੰਘ ਮਨਾਵਾ, ਅਮਰਜੀਤ ਸਿੰਘ ਸੈਦੋਕੇ, ਹਰਬੰਸ ਸਿੰਘ ਬੀਕੇਯੂ ਪੰਜਾਬ, ਕਾਰਜ ਸਿੰਘ, ਸੁਖਦੀਪ ਸਿੰਘ, ਕਸ਼ਮੀਰ ਸਿੰਘ, ਸੰਤ ਸਿੰਘ, ਮਨਦੀਪ ਸਿੰਘ ਮੰਨਾ, ਸੁੱਖਾ ਸਿੰਘ ਵਿਰਕ,ਨਿਰਮਲ ਸਿੰਘ, ਲਖਵੀਰ ਸਿੰਘ, ਗੁਰਦਿਆਲ ਸਿੰਘ ਘਾਲੀ, ਗੁਰਮੇਲ ਸਿੰਘ,ਅਮਰਜੀਤ ਸਿੰਘ ਬਸਤੀ,ਲਖਵੀਰ ਸਿੰਘ ਸੰਧੂ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਬੂਟਾ ਸਿੰਘ ਭਾਗੀਕੇ, ਬੂਟਾ ਸਿੰਘ ਕੰਨੀਆਂ, ਸੁਰਜੀਤ ਸਿੰਘ, ਗੁਰਦਾਸ ਸਿੰਘ ਸੇਖਾ, ਕਾਕਾ ਸਿੰਘ ਮਾਛੀਕੇ, ਨਰਿੰਦਰ ਪਾਲ ਸਿੰਘ ਤਤਾਰੀਏ ਵਾਲਾ, ਛਿੰਦਾ ਘਾਲੀ, ਬਲਦੇਵ ਸਿੰਘ, ਗੁਰਪ੍ਰਤਾਪ ਸਿੰਘ, ਦਵਿੰਦਰ ਸਿੰਘ ਕੋਟ, ਗੁਰਮੇਲ ਸਿੰਘ ਜੋਗੇਵਾਲਾ ਆਦਿ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।
