ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਅੰਬਾਲਾ ਏਅਰਬੇਸ ‘ਤੇ ਸਕਵਾਡਰਨ ਲੀਡਰ ਸ਼ਿਵਾਂਗੀ ਸਿੰਘ ਨਾਲ ਤਸਵੀਰ ਖਿਚਵਾਈ। ਇਹ ਕੋਈ ਆਮ ਫੋਟੋ ਨਹੀਂ ਸੀ, ਸਗੋਂ ਇਸ ਦਾ ਮਕਸਦ ਪਾਕਿਸਤਾਨ ਦੇ ਕੂੜ ਪ੍ਰਚਾਰ ਨੂੰ ਦੁਨੀਆ ਸਾਹਮਣੇ ਲਿਆਉਣਾ ਸੀ। ਇਸ ਤਸਵੀਰ ਨੂੰ ਦੇਖ ਕੇ ਪਾਕਿਸਤਾਨ ਦੇ ਹਾਲਤ ਬੇਹਦ ਖਰਾਬ ਹੋ ਗਈ ਹੋਵੇਗੀ।
ਅਸਲ ਵਿੱਚ, ਪਾਕਿਸਤਾਨੀ ਮੀਡੀਆ ਦਾ ਦਾਅਵਾ ਸੀ ਕਿ ਆਪਰੇਸ਼ਨ ਸਿੰਦੂਰ ‘ਚ ਸ਼ਿਵਾਂਗੀ ਸਿੰਘ ਦਾ ਫਾਈਟਰ ਜੈੱਟ ਡੇਗਿਆ ਸੀ ਤੇ ਉਹ ਬੰਦੀ ਬਣਾਈ ਗਈ ਸੀ। ਪਰ ਬੁੱਧਵਾਰ ਸਵੇਰੇ ਅੰਬਾਲਾ ਏਅਰਬੇਸ ‘ਤੇ ਦੋਹਾਂ ਦੀ ਤਸਵੀਰ ਨੇ ਪਾਕਿਸਤਾਨ ਦੇ ਫੌਜੀ ਮੁਖੀ ਆਸਿਫ ਮੁਨੀਰ ਦੀ ਫਜ਼ੀਹਤ ਕਰ ਦਿੱਤੀ ਹੈ।
ਪਾਕਿਸਤਾਨ ਨੇ ਫੈਲਾਇਆ ਸੀ ਝੂਠ
ਮਈ ‘ਚ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਲਸ਼ਕਰ-ਏ-ਤਇਬਾ ਦੇ ਆਤੰਕੀ ਹਮਲੇ ‘ਚ 26 ਲੋਕਾਂ ਦੀ ਮੌਤ ਹੋਈ ਸੀ। ਇਸ ਦੇ ਜਵਾਬ ‘ਚ ਭਾਰਤ ਨੇ ਆਪਰੇਸ਼ਨ ਸਿੰਦੂਰ ਚਲਾਇਆ। ਇਸ ਤੋਂ ਬਾਅਦ ਪਾਕਿਸਤਾਨੀ ਮੀਡੀਆ ਤੇ ਸੋਸ਼ਲ ਮੀਡੀਆ ਹੈਂਡਲਰਾਂ ਰਾਹੀਂ ਝੂਠ ਫੈਲਾਇਆ ਗਿਆ ਕਿ ਭਾਰਤ ਦੇ ਕਈ ਜਹਾਜ਼ ਸੁੱਟੇ ਗਏ। ਇਸ ਦੇ ਨਾਲ ਇਹ ਵੀ ਦਾਅਵਾ ਕੀਤਾ ਗਿਆ ਕਿ ਇਕ ਰਾਫੇਲ ਜਹਾਜ਼ ਵੀ ਸੁੱਟਿਆ ਗਿਆ ਜਿਸਦੀ ਪਾਇਲਟ ਸ਼ਿਵਾਂਗੀ ਸਿੰਘ ਸੀ।
ਪਰ ਰਾਸ਼ਟਰਪਤੀ ਮੁਰਮੂ ਨਾਲ ਤਸਵੀਰ ਨੇ ਪਾਕਿਸਤਾਨ ਦੇ ਝੂਠ ਨੂੰ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ।
