ਦੁਰਗਾਪੁਰ ਜਬਰ ਜਨਾਹ ਮਾਮਲੇ ਦਾ Recreation, ਪੀੜਤਾ ਦੇ ਦੋਸਤ ਸਮੇਤ ਪੰਜ ਮੁਲਜ਼ਮਾਂ ਨੂੰ ਲੈ ਕੇ ਪਹੁੰਚੀ ਪੁਲਿਸ

ਨਵੀਂ ਦਿੱਲੀ। ਤਿੰਨ ਦਿਨ ਪਹਿਲਾਂ ਦੁਰਗਾਪੁਰ ਦੇ ਆਈਕਿਊ ਸਿਟੀ ਮੈਡੀਕਲ ਕਾਲਜ ਹਸਪਤਾਲ ਵਿੱਚ ਇੱਕ ਵਿਦਿਆਰਥਣ ਨਾਲ ਹੋਏ ਸਮੂਹਿਕ ਜਬਰ ਜਨਾਹ ਦੀ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਪੰਜਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਪੁਲਿਸ ਨੇ ਮੰਗਲਵਾਰ ਨੂੰ ਸਬੂਤ ਇਕੱਠੇ ਕਰਨ ਲਈ ਰੇਪ ਦੀ ਘਟਨਾ ਦਾ ਇੱਕ Recreation ਕੀਤਾ ਗਿਆ।

ਇਸ ਦੌਰਾਨ ਵਿਦਿਆਰਥਣ ਦੇ ਸਹਿਪਾਠੀ ਵਾਸਿਫ਼ ਅਲੀ ਤੇ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ, ਸ਼ੇਖ ਫਿਰਦੌਸ, ਸ਼ੇਖ ਸਫੀਕੁਲ, ਸ਼ੇਖ ਰਿਆਜ਼ੁਦੀਨ, ਸ਼ੇਖ ਨਸਰੂਦੀਨ ਅਤੇ ਅੱਪੂ ਬੌਰੀ ਨੂੰ ਮੌਕੇ ‘ਤੇ ਲਿਆਂਦਾ ਗਿਆ। ਪੂਰੀ ਘਟਨਾ ਦਾ ਨਾਟਕੀਕਰਨ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਭਿਸ਼ੇਕ ਗੁਪਤਾ ਦੀ ਮੌਜੂਦਗੀ ਵਿੱਚ ਕੀਤਾ ਗਿਆ।

Leave a Reply

Your email address will not be published. Required fields are marked *