IPS ਪੂਰਨ ਕੁਮਾਰ ਸੁਸਾਈਡ ਕੇਸ : ਰੋਹਤਕ SP ਨਰਿੰਦਰ ਬਿਜਰਾਣੀਆ ਨੂੰ ਹਟਾਇਆ, ਸੁਰਿੰਦਰ ਸਿੰਘ ਨੂੰ ਮਿਲੀ ਕਮਾਂਡ

ਚੰਡੀਗੜ੍ਹ : ਹਰਿਆਣਾ ਦੇ ਆਈਪੀਐਸ ਵਾਈ ਪੂਰਨ ਕੁਮਾਰ (IPS Y Puran Kumar) ਦੀ ਆਤਮਹੱਤਿਆ ਦੇ ਮਾਮਲੇ ‘ਚ ਹਰਿਆਣਾ ਸਰਕਾਰ ਨੇ ਸ਼ਨਿਚਰਵਾਰ ਨੂੰ ਵੱਡਾ ਐਕਸ਼ਨ ਲਿਆ। ਰੋਹਤਕ ਦੇ ਐਸਪੀ ਨਰਿੰਦਰ ਬਿਜਰਾਣੀਆ ਨੂੰ ਹਟਾ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਡੀਜੀਪੀ ਸ਼ਤਰੂਜੀਤ ਕਪੂਰ ਸਮੇਤ 14 ਅਧਿਕਾਰੀਆਂ ‘ਤੇ ਪੂਰਨ ਕੁਮਾਰ ਨੂੰ ਪਰੇਸ਼ਾਨ ਕਰਨ ਦੇ ਦੋਸ਼ ਹਨ, ਉਨ੍ਹਾਂ ਵਿਚ ਬਿਜਰਾਣੀਆ ਦਾ ਵੀ ਨਾਂ ਸ਼ਾਮਲ ਹੈ। ਬਿਜਰਾਣੀਆ ਦੀ ਥਾਂ ਰੋਹਤਕ ‘ਚ ਆਈਪੀਐਸ ਸੁਰਿੰਦਰ ਸਿੰਘ ਭੌਰੀਆ ਨੂੰ ਐਸਪੀ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧ ਵਿਚ ਰਾਜਪਾਲ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਬਿਜਰਾਣੀਆ ਨੂੰ ਇਸ ਵੇਲੇ ਕਿਸੇ ਵੀ ਥਾਂ ਪੋਸਟਿੰਗ ਨਹੀਂ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਆਈਪੀਐਸ ਪੂਰਨ ਕੁਮਾਰ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਪੀਜੀਆਈ ਲਿਜਾਇਆ ਗਿਆ। ਇਸ ‘ਤੇ ਪਰਿਵਾਰ ਨੇ ਰੋਸ ਜਤਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਹਿਮਤੀ ਬਗੈਰ ਪੁਲਿਸ ਨੇ ਸਰੀਰ ਨੂੰ ਪੋਸਟਮਾਰਟਮ ਹੋਣ ਦਿਆਂਗੇ। ਉਹ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਹੋਣ ‘ਤੇ ਹੀ ਪੋਸਟਮਾਰਟਮ ਹੋਣ ਦੇਣਗੇ। ਇਸ ‘ਤੇ ਚੰਡੀਗੜ੍ਹ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਈਪੀਐਸ ਦੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਪੋਸਟਮਾਰਟਮ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ। ਸੂਤਰਾਂ ਅਨੁਸਾਰ, ਵਾਈ ਪੂਰਨ ਕੁਮਾਰ ਦੀ ਦੇਹ ਨੂੰ ਪਹਿਲਾਂ ਸੈਕਟਰ 16 ਮੋਰਚਰੀ ‘ਚ ਰੱਖਿਆ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਪੋਸਟਮਾਰਟਮ ਲਈ ਪੀਜੀਆਈ ਲਿਜਾਇਆ ਗਿਆ ਹੈ।

Leave a Reply

Your email address will not be published. Required fields are marked *