ਆਗਰਾ। ਮਹਿਲਾ ਜ਼ਿਲਾ ਹਸਪਤਾਲ ਦੇ ਕੰਪਲੈਕਸ (ਪਾਰਕ) ਵਿਚ ਖੜ੍ਹੀ ਮਹਿੰਦਰਾ ਥਾਰ ਗੱਡੀ ਨੂੰ ਸ਼ੁੱਕਰਵਾਰ ਦੁਪਹਿਰ ਅੱਗ ਲੱਗ ਗਈ। ਲਪਟਾਂ ਅਤੇ ਧੂਏਂ ਦੇ ਗੁਬਾਰ ਨੇ ਹਸਪਤਾਲ ਦੇ ਕੰਪਲੈਕਸ ਵਿਚ ਹੜਬੜ ਮਚਾ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਥਾਰ ਪੂਰੀ ਤਰ੍ਹਾਂ ਸੜ੍ਹ ਚੁੱਕੀ ਸੀ। ਇਸ ਘਟਨਾ ਦਾ ਵੀਡੀਓ ਇੰਟਰਨੈਟ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਖੜ੍ਹੀ ‘Mahindra Thar’ ਨੂੰ ਲੱਗੀ ਭਿਆਨਕ ਅੱਗ, ਇਕ ਮਹੀਨੇ ਪਹਿਲੇ ਹੀ ਖਰੀਦੀ ਸੀ ਗੱਡੀ
