ਪੰਜਾਬ ਸਰਕਾਰ ਨੇ ਆੜ੍ਹਤੀਆਂ-ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ

ਖੰਨਾ : ਪੰਜਾਬ ਸਰਕਾਰ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰੋਨਾ ਸਮੇਂ ਤੋਂ ਖੰਨਾ ਮੰਡੀ ਦਾ ਹਿੱਸਾ ਰਾਹੌਣ ਮੰਡੀ ਨੂੰ ਯਾਰਡ ਬਣਾ ਦਿੱਤਾ ਗਿਆ ਸੀ। ਜਿਸ ਕਰਕੇ ਆਨਲਾਈਨ ਪ੍ਰਕਿਰਿਆ ‘ਚ ਬਹੁਤ ਮੁਸ਼ਕਲਾਂ ਆ ਰਹੀਆਂ ਸੀ। ਹੁਣ ਸਰਕਾਰ ਨੇ ਰਾਹੌਣ ਨੂੰ ਮੰਡੀ ਯਾਰਡ ਐਲਾਨ ਦਿੱਤਾ ਹੈ। ਇਸ ਨਾਲ ਇੱਥੇ ਝੋਨੇ ਦੀ ਖਰੀਦ ਵੀ ਸ਼ੁਰੂ ਹੋ ਗਈ। ਕੁੱਝ ਹੀ ਘੰਟਿਆਂ ‘ਚ 50 ਹਜ਼ਾਰ ਤੋਂ ਵੱਧ ਬੋਰੀਆਂ ਝੋਨਾ ਖਰੀਦ ਲਿਆ ਗਿਆ।

ਆੜ੍ਹਤੀ ਐਸੋਸੀਏਸ਼ਨ ਖੰਨਾ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਮੰਤਰੀ ਤਰੁਨਪ੍ਰੀਤ ਸੌਂਦ ਦੇ ਯਤਨਾਂ ਸਦਕਾ ਇਹ ਮੰਗ ਪੂਰੀ ਹੋਈ ਹੈ। ਜਿਸ ਨਾਲ ਬਹੁਤ ਰਾਹਤ ਮਿਲੇਗੀ। ਖੰਨਾ ਦੀ ਮੇਨ ਮੰਡੀ ਅੰਦਰ ਫਸਲ ਦਾ ਗਲੱਟ ਵੀ ਨਹੀਂ ਆਵੇਗਾ। ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਦੱਸਿਆ ਕਿ ਮਹਿਕਮਿਆਂ ਨੇ ਹੱਥੋਂ-ਹੱਥ ਕੰਮ ਕਰਕੇ ਮੰਗ ਪੂਰੀ ਕੀਤੀ

Leave a Reply

Your email address will not be published. Required fields are marked *